ਨੌਸ਼ਿਹਰਾ ਢਾਲਾ ਬਾਰਡਰ ''ਤੇ ਬੀ. ਐੱਸ. ਐੱਫ ਨੇ ਬਰਾਮਦ ਕੀਤਾ ਪਾਕਿਸਤਾਨ ਤੋਂ ਆਇਆ ਡ੍ਰੋਨ
Saturday, Oct 31, 2026 - 01:11 PM (IST)
ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) : ਹਿੰਦ-ਪਾਕਿ ਸਰਹੱਦ ਨੌਸ਼ਿਹਰਾ ਢਾਲਾ ਬਾਰਡਰ 'ਤੇ ਅੱਜ ਸਵੇਰੇ ਬੀ. ਐੱਸ. ਐੱਫ ਨੇ ਗਸ਼ਤ ਦੌਰਾਨ ਪਾਕਿਸਤਾਨ ਵੱਲੋਂ ਭੇਜਿਆ ਇਕ ਡ੍ਰੋਨ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸ਼ਿਹਰਾ ਢਾਲਾ ਬਾਰਡਰ ਤੇ ਬੀ. ਐੱਸ. ਐੱਫ ਦੀ 115 ਬਟਾਲੀਅਨ ਦੇ ਜਵਾਨਾਂ ਨੂੰ ਬਾਰਡਰ 'ਤੇ ਕੀਤੀ ਜਾ ਰਹੀ ਗਸ਼ਤ ਦੌਰਾਨ ਖੇਤਾਂ ਵਿਚ ਇਕ ਡ੍ਰੋਨ ਮਿਲਿਆ ਹੈ ਜੋ ਕਿ ਪਾਕਿਸਤਾਨ ਵੱਲੋਂ ਭੇਜਿਆ ਗਿਆ। ਬੀ. ਐੱਸ. ਐੱਫ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਦੇਣ 'ਤੇ ਥਾਣਾ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
