ਸਰਕਾਰ ਅਗਲੇ 15 ਮਹੀਨਿਆਂ ''ਚ 7.5 ਲੱਖ ਵਾਈ-ਫਾਈ ਹਾਟਸਪਾਟ ਬਣਾਏਗੀ

10/21/2017 11:15:03 PM

ਨਵੀਂ ਦਿੱਲੀ— ਕੇਂਦਰੀ ਦੂਰਸੰਚਾਰ ਮੰਤਰਾਲੇ ਮੁਤਾਬਕ ਹਾਟਸਪਾਟ ਦੇਸ਼ ਦੇ ਅਰਧ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ 'ਚ ਵਿਕਸਿਤ ਕੀਤੇ ਜਾਣਗੇ।
ਇੰਟਰਨੈੱਟ ਤੱਕ ਸਭ ਦੀ ਪਹੁੰਚ ਸੁਨਿਸ਼ਚਿਤ ਕਰਨ ਲਈ ਕੇਂਦਰ ਸਰਕਾਰ ਨੇ ਅਗਲੇ 15 ਮਹੀਨਿਆਂ 'ਚ 7.50 ਲੱਖ ਸਰਵਜਨਕ ਇੰਟਰਨੈੱਟ (ਵਾਈ. ਫਾਈ.) ਹਾਟਸਪਾਟ ਵਿਕਸਿਤ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਮੁਤਾਬਕ ਅਰਧ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ 'ਚ ਹਾਈਸਪੀਡ ਅਤੇ ਸਸਤੇ ਇੰਟਰਨੈੱਟ ਦੀ ਸੁਵਿਧਾ ਦੇਣ ਲਈ ਇਹ ਇੰਟਰਨੈੱਟ  ਹਾਟਸਪਾਟ ਲਗਾਏ ਜਾਣਗੇ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਕੰਮ ਨੂੰ ਬੀ. ਐੱਸ. ਐੱਨ. ਐੱਲ. ਨਿਜੀ ਦੂਰਸੰਚਾਰ ਕੰਪਨੀਆਂ ਅਤੇ ਇੰਟਰਨੈੱਟ ਸੇਵਾ ਪ੍ਰਰਦਾਤਾ ਦੇ ਜ਼ਰੀਏ ਪੂਰਾ ਕੀਤਾ ਜਾਵੇਗਾ।
ਦੂਰਸੰਚਾਰ ਸਕੱਤਰ ਮੁਤਾਬਕ ਕੇਂਦਰ ਸਰਕਾਰ ਅਜਿਹਾ ਕਰਕੇ ਡਿਜੀਟਲ ਇੰਡੀਆ ਦੀ ਈ-ਗਵਰਨੈਂਸ ਅਤੇ ਡਿਜੀਟਲ  ਵਿਕਾਸ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਯੋਜਨਾ ਹਰ ਪੰਚਾਇਤ 'ਚ ਤਿੰਨ ਹਾਟਸਪਾਟ ਵਿਕਸਿਤ ਕਰਨ ਦੀ ਹੈ। ਆਂਕੜਿਆਂ ਮੁਤਾਬਕ ਇੰਟਰਨੈੱਟ ਹਾਟਸਪਾਟ ਦੇ ਮਾਮਲੇ 'ਚ ਭਾਰਤ ਅਜੇ ਵਿਕਸਿਤ ਦੇਸ਼ਾਂ ਤੋਂ ਕਾਫੀ ਪਿੱਛੇ ਹੈ। ਪਿਛਲੇ ਸਾਲ ਤੱਕ ਸਾਡੇ ਦੇਸ਼ 'ਚ ਕੇਵਲ 31 ਹਜ਼ਾਰ ਵਾਈ-ਫਾਈ ਹਾਟਸਪਾਟ ਸਨ, ਜਦਕਿ ਅਮਰੀਕਾ ਅਤੇ ਫਰਾਂਸ 'ਚ ਇਨ੍ਹਾਂ ਦੀ ਗਿਣਤੀ ਕਰੀਬ ਇਕ ਕਰੋੜ ਹੈ।
ਅਰੁਣ ਸੁੰਦਰਰਾਜਨ ਨੇ ਇਹ ਵੀ ਦੱਸਿਆ ਕਿ ਦੇਸ਼ 'ਚ ਕਦੇ ਪੰਚਾਇਤਾਂ 'ਚ ਬ੍ਰਾਡਬੈਂਡ ਇੰਟਰਨੈੱਟ ਸੁਵਿਧਾ ਦੇਣ ਲਈ ਆਪਟੀਕਲ ਫਾਈਬਰ ਨੈੱਟਵਰਕ (ਓ. ਐੱਫ. ਐੱਨ.) ਤੇਜ਼ੀ ਨਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਸਾਲ ਦੇ ਅਖੀਰ ਤੱਕ ਦੇਸ਼ ਦੀਆਂ ਇਕ ਲੱਖ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਲਾਈਨ ਵਿਛਾ ਦਿੱਤੀ ਜਾਵੇਗੀ। ਅਜੇ ਤੱਕ 75 ਹਜ਼ਾਰ ਪੰਚਾਇਤਾਂ ਤੱਕ ਇਹ ਸੁਵਿਧਾ ਪਹੁੰਚਾਈ ਜਾ ਚੁਕੀ ਹੈ। 


Related News