ਤਰਨਤਾਰਨ 'ਚ ਲੱਗ ਗਈਆਂ ਵੱਡੀਆਂ ਪਾਬੰਦੀ, 15 ਅਗਸਤ ਤੱਕ ਲਾਗੂ ਰਹਿਣਗੇ ਹੁਕਮ

Saturday, Jun 14, 2025 - 04:45 PM (IST)

ਤਰਨਤਾਰਨ 'ਚ ਲੱਗ ਗਈਆਂ ਵੱਡੀਆਂ ਪਾਬੰਦੀ, 15 ਅਗਸਤ ਤੱਕ ਲਾਗੂ ਰਹਿਣਗੇ ਹੁਕਮ

ਤਰਨਤਾਰਨ (ਰਮਨ)- ਭਾਰਤ ਵਿਚ ਮਿਲਟਰੀ ਅਧਿਕਾਰੀਆਂ ਵੱਲੋਂ ਓਲਿਵ ਗਰੀਨ (ਮਿਲਟਰੀ ਰੰਗ) ਦੀ ਮਿਲਟਰੀ ਵਰਦੀ ਅਤੇ ਓਲਿਵ ਗਰੀਨ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵੱਲ ਅਜਿਹੇ ਰੰਗ ਦੀ ਵਰਦੀ ਜਾਂ ਜੀਪਾਂ/ਮੋਟਰ ਵਹੀਕਲਾਂ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਕੀਤੀ ਜਾ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। 

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਇਸ ਲਈ ਵੱਖਰੇਪਨ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਓਲਿਵ ਗਰੀਨ ਰੰਗ ਦੀ ਵਰਤੋਂ ਆਮ ਜਨਤਾ ਵੱਲੋ ਤੁਰੰਤ ਬੰਦ ਕੀਤੀ ਜਾਵੇ। ਇਸ ਸਬੰਧ ਵਿਚ ਜ਼ਿਲਾ ਮੈਜਿਸਟਰੇਟ, ਤਰਨਤਾਰਨ ਰਾਹੁਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਾਰੀ ਹੁਕਮ ਦੁਆਰਾ ਆਮ ਜਨਤਾ ਨੂੰ ਓਲਿਵ ਗਰੀਨ ਰੰਗ ਦੀਆਂ ਵਰਦੀਆਂ, ਜੀਪਾਂ/ਮੋਟਰ ਵਹੀਕਲਾਂ ਦੀ ਵਰਤੋਂ ਕਰਨ ''ਤੇ ਰੋਕ ਲਗਾਈ ਹੈ। ਮਿਲਟਰੀ ਫੋਰਸਿਜ਼, ਪੈਰਾ ਮਿਲਟਰੀ ਫੋਰਸਿਜ਼ ਅਤੇ ਬੀ. ਐੱਸ. ਐੱਫ. ਪ੍ਰਸੋਨਲ ਨੂੰ ਛੋਟ ਹੋਵੇਗੀ। ਮੌਜੂਦਾ ਹਾਲਤ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ 15 ਅਗਸਤ 2025 ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News