ਵਿਦੇਸ਼ੀਆਂ ਦੇ ਆਉਣ ’ਤੇ ਰੋਕ 1 ਫਰਵਰੀ ਤੋਂ ਕਿਉਂ ਨਹੀਂ ਲਗਾਈ ਗਈ : ਸਵਾਮੀ

Thursday, Apr 02, 2020 - 01:34 AM (IST)

ਵਿਦੇਸ਼ੀਆਂ ਦੇ ਆਉਣ ’ਤੇ ਰੋਕ 1 ਫਰਵਰੀ ਤੋਂ ਕਿਉਂ ਨਹੀਂ ਲਗਾਈ ਗਈ : ਸਵਾਮੀ

ਨਵੀਂ ਦਿੱਲੀ– ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਇਕ ਟਵੀਟ ਕਰ ਕੇ ਪੁੱਛਿਆ ਹੈ ਕਿ ਭਾਰਤ ਵਿਚ ਵਿਦੇਸ਼ੀਆਂ ਦੇ ਆਉਣ ’ਤੇ 1 ਫਰਵਰੀ ਨੂੰ ਹੀ ਰੋਕ ਕਿਉਂ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਇਕ ਫਰਵਰੀ ਦੇ ਨੇੜੇ ਹੀ ਅਜਿਹਾ ਕਰ ਦਿੱਤਾ ਜਾਂਦਾ ਤਾਂ ਤਬਲੀਗੀ ਜਮਾਤ ਵਾਲਾ ਮਾਮਲਾ ਨਹੀਂ ਹੁੰਦਾ। ਤਬਲੀਗੀ ਜਮਾਤ ਦੇ ਲੋਕ ਅਜਿਹੇ ਦੇਸ਼ਾਂ ਤੋਂ ਵੀ ਨਿਜ਼ਾਮੂਦੀਨ ਆਏ ਜਿਥੇ ਇਸ ’ਤੇ ਰੋਕ ਲੱਗੀ ਹੈ। ਜਿਵੇਂ ਉਜਬੇਕਿਸਤਾਨ ਤੇ ਕਜ਼ਾਕਿਸਤਾਨ ਆਦਿ। ਸਵਾਮੀ ਨੇ ਲਿਖਿਆ,‘‘ਜੇਕਰ ਭਾਰਤੀ ਜੋ ਦੇਸ਼ ਵਾਪਸ ਆ ਰਹੇ ਸਨ,ਉਨ੍ਹਾਂ ਨੂੰ ਏਅਰਪੋਰਟ ਨੇੜੇ ਹੋਟਲ ਵਿਚ 14 ਦਿਨਾਂ ਲਈ ਕਵਾਂਰਟਾਈਨ ਕਰ ਦਿੱਤਾ ਹੁੰਦਾ ਤਾਂ ਇਹ ਹਾਲਤ ਨਾ ਹੁੰਦੀ। ਆਖਿਰ ਰੋਕ ’ਤੇ ਕਿੰਨਾ ਸਮਾਂ ਕਿਉਂ ਲੱਗਾ।


author

Gurdeep Singh

Content Editor

Related News