International ਮੰਚ ''ਤੇ ਪਹਿਲੀ ਵਾਰ ਵਾਪਰੀ ਦਿਲ ਨੂੰ ਛੂਹ ਲੈਣ ਵਾਲੀ ਘਟਨਾ, ਲੋਕਾਂ ਨੇ ਖੜ੍ਹੇ ਹੋ ਮਾਰੀਆਂ ਤਾੜੀਆਂ (ਵ
Tuesday, Sep 29, 2015 - 10:47 AM (IST)

ਸਾਨ ਫਰਾਂਸਿਸਕੋ-ਅੰਤਰਰਾਸ਼ਟਰੀ ਮੰਚ ''ਤੇ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਹੈ, ਜਦੋਂ ਕੋਈ ਪ੍ਰਧਾਨ ਮੰਤਰੀ ਕਿਸੇ ਸਵਾਲ ਦਾ ਜਵਾਬ ਦਿੰਦਿਆ ਰੋ ਪਿਆ ਹੋਵੇ ਪਰ ਦਿਲ ਨੂੰ ਛੂਹ ਲੈਣ ਵਾਲੀ ਅਜਿਹੀ ਘਟਨਾ ਵਾਪਰੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਜਿਨ੍ਹਾਂ ਨੂੰ ਦੇਖ ਲੋਕ ਵੀ ਭਾਵੁਕ ਹੋ ਗਏ ਅਤੇ ਉਹ ਮੋਦੀ ਦੇ ਸਨਮਾਨ ''ਚ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗ ਪਏ।
ਅਮਰੀਕੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੇਸਬੁੱਕ ਹੈੱਡਕੁਆਰਟਰ ਪਹੁੰਚੇ। ਇੱਥੇ ਉਨ੍ਹਾਂ ਨੇ ਸੀ. ਈ. ਓ. ਮਾਰਕ ਜੁਕਰਬਰਗ ਨਾਲ ਲੋਕਾਂ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ। ਟਾਊਨਹਾਲ ਦੌਰਾਨ ਜੁਕਰਬਰਗ ਨੇ ਜਦੋਂ ਮੋਦੀ ਦੀ ਮਾਂ ਦਾ ਜ਼ਿਕਰ ਕੀਤਾ ਤਾਂ ਮੋਦੀ ਸਾਹਿਬ ਇਕਦਮ ਭਾਵੁਕ ਹੋ ਗਏ। ਉਨ੍ਹਾਂ ਦਾ ਗਲਾ ਭਰ ਆਇਆ ਅਤੇ ਉਹ ਰੋਣ ਲੱਗ ਪਏ।
ਇਸ ਤੋਂ ਬਾਅਦ ਉੱਥੇ ਬੈਠੇ ਸਾਰੇ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਹ ਕਿਸੇ ਅੰਤਰਰਾਸ਼ਟਰੀ ਮੰਚ ''ਤੇ ਘਟਣ ਵਾਲੀ ਪਹਿਲੀ ਘਟਨਾ ਸੀ। ਅਸਲ ''ਚ ਮਾਰਕ ਜੁਕਰਬਰਗ ਨੇ ਜਦੋਂ ਮੋਦੀ ਨੂੰ ਆਪਣੀ ਮਾਂ ਬਾਰੇ ਕੁਝ ਦੱਸਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਗਰੀਬ ਪਰਿਵਾਰ ਤੋਂ ਹਨ ਅਤੇ ਲੋਕਾਂ ਨੇ ਮਾਣ ਦੇ ਕੇ ਉਨ੍ਹਾਂ ਨੂੰ ਇੰਨੇ ਵੱਡੇ ਅਹੁਦੇ ਤੱਕ ਪਹੁੰਚਾਇਆ ਹੈ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ''ਚ ਨਹੀਂ ਹਨ ਪਰ ਉਨ੍ਹਾਂ ਦੀ 90 ਸਾਲਾਂ ਦੀ ਬੁੱਢੀ ਮਾਂ ਆਪਣਾ ਫਿਕਰ ਛੱਡ ਕੇ ਉਨ੍ਹਾਂ ਨੂੰ ਟੀ. ਵੀ. ''ਤੇ ਦੇਖਦੀ ਰਹਿੰਦੀ ਹੈ। ਇਸ ਤੋਂ ਬਾਅਦ ਮੋਦੀ ਦਾ ਗਲਾ ਭਰ ਆਇਆ, ਜਿਸ ਨੇ ਪੂਰੇ ਮਾਹੌਲ ਨੂੰ ਭਾਵੁਕ ਕਰ ਦਿੱਤਾ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।