ਆਖਿਰ ਕਿਉਂ ਨਹੀਂ ਬਦਲਿਆ ਜਾ ਸਕਦੈ ਅਹਿਮਦਾਬਾਦ ਦਾ ਨਾਂ?
Saturday, Nov 10, 2018 - 03:08 PM (IST)
ਗਾਂਧੀਨਗਰ— ਗੁਜਰਾਤ ਦੇ ਉਪ ਮੁੱਖ ਮੰਤਰੀ ਨੇ ਅਹਿਮਦਾਬਾਦ ਦਾ ਨਾਂ ਬਦਲ ਕੇ ਕਰਣਾਵਤੀ ਕਰਨ ਦੀ ਇੱਛਾ ਜਤਾਈ ਹੈ ਪਰ ਅਜਿਹਾ ਕਰਨ ਨਾਲ ਇਸ ਸ਼ਹਿਰ ਨੂੰ ਯੂਨੇਸਕੋ ਤੋਂ ਮਿਲਿਆ ਵਰਲਡ ਹੈਰੀਟੇਜ ਸਿਟੀ ਦਾ ਟੈਗ ਖੋਹਿਆ ਜਾ ਸਕਦਾ ਹੈ। ਜਿਸ ਨੂੰ ਪਿਛਲੇ ਸਾਲ ਹੀ ਯੂਨੇਸਕੋ ਨੇ ਸ਼ਹਿਰ ਨੂੰ ਦਿੱਤਾ ਸੀ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਫੈਜ਼ਾਬਾਦ ਦਾ ਨਾਂ ਬਦਲ ਕੇ ਅਯੁੱਧਿਆ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਯੂ.ਪੀ. 'ਚ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕੀਤਾ ਗਿਆ ਤੇ ਹੁਣ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਗੁਜਰਾਤ ਸਰਕਾਰ ਦੀ ਇੱਛਾ ਅਹਿਮਦਾਬਾਦ ਦਾ ਨਾਂ ਬਦਲ ਕੇ ਕਰਣਾਵਤੀ ਕਰਨ ਦੀ ਹੈ।
ਪੁਰਾਣੇ ਅਹਿਮਦਾਬਾਦ 'ਚ ਪ੍ਰਾਚੀਨ ਕਰਣਮੁਕਤੇਸ਼ਵਰ ਮੰਦਰ ਹੈ, ਜਿਸ ਦੇ ਚੱਲਦੇ ਕਾਫੀ ਸਮੇਂ ਤੋਂ ਸੰਘ ਪਰਿਵਾਰ ਦੀ ਮੰਗ ਅਹਿਮਦਾਬਾਦ ਦਾ ਨਾਂ ਬਦਲ ਕੇ ਕਰਣਾਵਤੀ ਕੀਤੇ ਜਾਣ ਦੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਕੇਂਦਰ 'ਚ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਸੀ, ਅਹਿਮਦਾਬਾਦ ਦਾ ਨਾਂ ਬਦਲ ਕੇ ਕਰਣਾਵਤੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਹਿਮਦਾਬਾਦ ਮਿਊਨਸਿਪਲ ਕਾਰਪੋਰੇਸ਼ਨ ਤੇ ਗੁਜਰਾਤ ਵਿਧਾਨ ਸਭਾ ਦੋਹਾਂ 'ਤੇ ਬੀਜੇਪੀ ਦਾ ਅਧਿਕਾਰ ਸੀ ਪਰ ਫਿਰ ਵੀ ਸ਼ਹਿਰ ਦਾ ਨਾਂ ਬਦਲਿਆ ਨਹੀਂ ਜਾ ਸਕਿਆ ਕਿਉਂਕਿ ਐੱਨ.ਡੀ.ਏ. ਦਾ ਸਾਥੀ ਪਾਰਚੀ ਅਨਾਦ੍ਰਮੁਕ ਤੇ ਤ੍ਰਿਣਮੁਲ ਕਾਂਗਰਸ ਇਸ ਫੈਸਲੇ ਦੇ ਖਿਲਾਫ ਸੀ। ਬੀਜੇਪੀ ਇਕ ਵਾਰ ਫਿਰ ਤਿੰਨਾਂ ਪੱਧਰ 'ਤੇ ਸੱਤਾ 'ਚ ਹੈ ਪਰ ਇਸ ਵਾਰ ਸ਼ਹਿਰ ਦਾ ਨਾਂ ਬਦਲੇ ਜਾਣ 'ਚ ਅੜਿੱਕਾ ਬਣਿਆ ਹੈ ਇਸ ਸ਼ਹਿਰ ਨੂੰ ਮਿਲਿਆ ਹੈਰੀਟੇਜ ਸਿਟੀ ਦਾ ਤਮਗਾ।
