ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ

Saturday, Nov 23, 2024 - 03:24 PM (IST)

ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ

ਨਵੀਂ ਦਿੱਲੀ- ਕਿਸੇ ਵੀ ਸ਼ੁੱਭ ਕੰਮ ਦੇ ਸਮੇਂ ਸ਼ਗਨ ਦੇ ਤੌਰ 'ਤੇ 101, 251 ਜਾਂ 501 ਰੁਪਏ ਦਿੱਤੇ ਜਾਂਦੇ ਹਨ। ਹਰ ਇਕ ਕੋਲ 50, 100, 200 ਅਤੇ 500 ਦੇ ਨੋਟ ਤਾਂ ਮਿਲ ਜਾਂਦੇ ਹਨ ਪਰ 1 ਰੁਪਏ ਦਾ ਸਿੱਕਾ ਘੱਟ ਹੀ ਲੋਕ ਆਪਣੇ ਕੋਲ ਰੱਖਦੇ ਹਨ ਪਰ ਸ਼ੁੱਭ ਕੰਮਾਂ ਦੇ ਸਮੇਂ ਸਾਰੇ ਜੇਕਰ ਲਿਫਾਫਾ ਨਹੀਂ ਦਿੰਦੇ ਤਾਂ 1 ਰੁਪਿਆ ਵਧਾ ਕੇ ਜ਼ਰੂਰ ਸ਼ਗਨ ਲਿਖਵਾਉਂਦੇ ਹਨ। ਅਕਸਰ ਸ਼ਗਨ ਦੇ ਲਿਫ਼ਾਫੇ ਵਿਚ  ਵੀ ਇਕ ਰੁਪਇਆ ਦਾ ਸਿੱਕਾ ਲੱਗਿਆ ਹੁੰਦਾ ਹੈ। ਆਖ਼ਰਕਾਰ 1 ਰੁਪਏ ਦਾ ਕੀ ਮਹੱਤਵਰ ਹੈ? ਆਓ ਜਾਣਦੇ ਹਾਂ-

ਇਹ ਵੀ ਪੜ੍ਹੋ- ਸ਼ਗਨ ਰਾਸ਼ੀ ਤੈਅ; ਬੱਚਾ ਹੋਣ 'ਤੇ 2100 ਅਤੇ ਵਿਆਹ ਮੌਕੇ ਮਿਲਣਗੇ 3100 ਰੁਪਏ

1 ਰੁਪਿਆ ਸ਼ੁਰੂਆਤ ਦਾ ਪ੍ਰਤੀਕ ਹੈ

ਗਿਣਤੀ 0 ਅੰਤ ਦਾ ਪ੍ਰਤੀਕ ਹੈ, ਜਦਕਿ 1 ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਲਈ ਸ਼ਗਨ ਵਿਚ ਇਕ ਰੁਪਏ ਦਾ ਸਿੱਕਾ ਜੋੜਿਆ ਜਾਂਦਾ ਹੈ। 

ਆਸ਼ੀਰਵਾਦ ਅਟੁੱਟ ਹੋ ਜਾਂਦਾ ਹੈ-

ਉੱਥੇ ਹੀ ਇਕ ਰੁਪਇਆ ਵਰਦਾਨ ਹੈ। 101, 251, 501 ਆਦਿ ਵਰਗੀ ਰਕਮ ਅਟੁੱਟ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਵਲੋਂ ਦਿੱਤੀ ਗਈ ਸ਼ੁੱਭਕਾਮਨਾ ਅਤੇ ਆਸ਼ੀਰਵਾਦ ਅਟੁੱਟ ਹੈ।

ਇਹ ਵੀ ਪੜ੍ਹੋ- ਘੋੜੀ ਚੜ੍ਹਨ ਲਈ ਲਾੜੇ ਨੂੰ ਲੈਣਾ ਪਿਆ ਪੁਲਸ ਦਾ ਸਹਾਰਾ, ਜਾਣੋ ਪੂਰਾ ਮਾਮਲਾ

ਇਹ ਇਕ ਕਰਜ਼ ਹੈ, ਜਿਸ ਦਾ ਅਰਥ ਹੈ 'ਅਸੀਂ ਦੁਬਾਰਾ ਮਿਲਾਂਗੇ'

ਵਾਧੂ ਇਕ ਰੁਪਏ ਦਾ ਸਿੱਕਾ ਜਮਾਂ ਮੰਨਿਆ ਜਾਂਦਾ ਹੈ। ਇਕ ਰੁਪਿਆ ਦੇਣ ਦਾ ਮਤਲਬ ਹੈ ਕਿ ਅਸਲ ਜਮਾਂ ਦਾ ਬੋਝ ਪ੍ਰਾਪਤ ਕਰਨ ਵਾਲੇ ਉੱਤੇ ਹੈ ਜਿਸ ਨੂੰ ਮੁੜ ਆਉਣਾ ਹੋਵੇਗਾ ਅਤੇ ਦੇਣ ਵਾਲੇ ਨੂੰ ਮਿਲਣਾ ਹੋਵੇਗਾ। ਇਕ ਰੁਪਿਆ ਨਿਰੰਤਰਤਾ ਦਾ ਪ੍ਰਤੀਕ ਹੈ। ਇਸ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ​​ਹੋਵੇਗਾ। ਇਸ ਦਾ ਸਿੱਧਾ ਮਤਲਬ ਹੈ, "ਅਸੀਂ ਦੁਬਾਰਾ ਮਿਲਾਂਗੇ!"

ਇਹ ਵੀ ਪੜ੍ਹੋ- ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ IMD ਦੀ ਅਪਡੇਟ

ਸ਼ਗਨ ਦਾ 1 ਰੁਪਏ ਨਿਵੇਸ਼ ਲਈ ਹੈ

ਸ਼ਗਨ ਦਿੰਦੇ ਸਮੇਂ ਅਸੀਂ ਚਾਹੁੰਦੇ ਹਾਂ ਕਿ ਜੋ ਦੌਲਤ ਅਸੀਂ ਦਿੰਦੇ ਹਾਂ ਉਹ ਵਧੇ ਅਤੇ ਸਾਡੇ ਪਿਆਰਿਆਂ ਲਈ ਖੁਸ਼ਹਾਲੀ ਲਿਆਏ। ਜਿੱਥੇ  ਸ਼ਗਨ ਦੀ ਵੱਡੀ ਰਕਮ ਖਰਚ ਕਰਨ ਲਈ ਹੁੰਦੀ ਹੈ, ਉੱਥੇ ਹੀ ਇਕ ਰੁਪਿਆ ਵਿਕਾਸ ਦਾ ਬੀਜ ਹੁੰਦਾ ਹੈ। 


author

Tanu

Content Editor

Related News