ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
Wednesday, Nov 19, 2025 - 08:35 AM (IST)
ਨਵੀਂ ਦਿੱਲੀ : ਕਾਫ਼ੀ ਸਮੇਂ ਤੋਂ ਪੈਸੇ ਆਉਣ ਦਾ ਇਤਜ਼ਾਰ ਕਰ ਰਹੇ ਕਿਸਾਨਾਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 19 ਨਵੰਬਰ, 2025 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-Kisan Samman Nidhi Yojana) ਦੀ ਅਗਲੀ ਯਾਨੀ 21ਵੀਂ ਕਿਸ਼ਤ ਕੁਝ ਸਮੇਂ ਵਿਚ ਜਾਰੀ ਕਰਨਗੇ। ਪ੍ਰਧਾਨ ਮੰਤਰੀ ਇਸ ਕਿਸ਼ਤ ਨੂੰ ਕੋਇੰਬਟੂਰ, ਤਾਮਿਲਨਾਡੂ ਵਿੱਚ ਇੱਕ ਸਮਾਗਮ ਤੋਂ ਡਿਜੀਟਲ ਰੂਪ ਵਿੱਚ ਜਾਰੀ ਕਰਨਗੇ। ਇਸ ਵਾਰ ਸਰਕਾਰ ਦੇਸ਼ ਭਰ ਦੇ 9 ਕਰੋੜ ਯੋਗ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ ₹18,000 ਕਰੋੜ ਟ੍ਰਾਂਸਫਰ ਕਰੇਗੀ।
ਪੜ੍ਹੋ ਇਹ ਵੀ : 'ਪੰਜਾਬੀਆਂ ਨੂੰ 2-3 ਬੱਚੇ ਪੈਦਾ ਕਰਨ ਦੀ ਲੋੜ' : ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ
ਦੱਸ ਦੇਈਏ ਕਿ ਇਹ ਯੋਜਨਾ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਚਲਾਈ ਗਈ ਹੈ। ਯੋਗ ਕਿਸਾਨ ਇਸ ਯੋਜਨਾ ਵਿਚ ਸ਼ਾਮਲ ਹੋ ਸਕਦੇ ਹਨ। ਇਸ ਯੋਜਨਾ ਵਿੱਚ ਨਾਮ ਦਰਜ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ₹2,000 ਉਹਨਾਂ ਦੇ ਖਾਤੇ ਵਿਚ ਮਿਲ ਜਾਂਦੇ ਹਨ। ਇਸ ਸਕੀਮ ਦੀ 21ਵੀਂ ਕਿਸ਼ਤ ਅੱਜ ਜਾਰੀ ਹੋਣ ਵਾਲੀ ਹੈ, ਜਿਸ ਨਾਲ ਯੋਗ ਕਿਸਾਨਾਂ ਦੇ ਖਾਤਿਆਂ ਵਿਚ 2-2 ਹਜ਼ਾਰ ਰੁਪਏ ਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਕੋਇੰਬਟੂਰ ਤੋਂ ਦੇਸ਼ ਦੇ ਕਿਸਾਨਾਂ ਨੂੰ ਤੋਹਫ਼ਾ ਦੇਣਗੇ। ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਪਹਿਲਾਂ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਮਿਲ ਚੁੱਕੀ ਹੈ।
ਪੜ੍ਹੋ ਇਹ ਵੀ : ਕੈਨੇਡਾ ’ਚ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਵਕੀਲ, ਪੈਸੇ ਨਾ ਦੇਣ ’ਤੇ ਗੈਂਗਸਟਰ ਦੇ ਰਹੇ ਜਾਨੋਂ ਮਾਰਨ ਦੀਆਂ ਧਮਕੀਆਂ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੀ ਹੈ?
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਹਰੇਕ ਯੋਗ ਕਿਸਾਨ ਨੂੰ ₹6,000 ਦੀ ਸਾਲਾਨਾ ਸਹਾਇਤਾ ਮਿਲਦੀ ਹੈ। ਇਹ ਰਕਮ ਸਿੱਧੇ ਬੈਂਕ ਖਾਤੇ ਵਿੱਚ ₹2,000 ਦੀਆਂ ਤਿੰਨ ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਹ ਯੋਜਨਾ 18 ਸਾਲ ਤੋਂ ਵੱਧ ਉਮਰ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਹੈ। ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨ ਕੋਲ ਜ਼ਮੀਨ ਦੀ ਮਾਲਕੀ ਹੋਣਾ ਲਾਜ਼ਮੀ ਹੈ।
ਪੜ੍ਹੋ ਇਹ ਵੀ : ਚੋਣ ਨਤੀਜਿਆਂ ਦੀ ਬਹਿਸ ਨੇ ਧਾਰਿਆ ਖੂਨੀ ਰੂਪ, 2 ਭਰਾਵਾਂ ਨੇ ਇੰਝ ਕੀਤਾ ਭਤੀਜੇ ਦਾ ਕਤਲ, ਕੰਬੀ ਰੂਹ
ਲਾਭਪਾਤਰੀ ਸੂਚੀ ਦੀ ਜਾਂਚ
ਜਿਹੜੇ ਕਿਸਾਨ ਆਪਣੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹਨ ਜਾਂ ਇਹ ਦੇਖਣਾ ਚਾਹੁੰਦੇ ਹਨ ਕਿ ਉਹ ਲਾਭਪਾਤਰੀ ਸੂਚੀ ਵਿੱਚ ਸ਼ਾਮਲ ਹਨ ਜਾਂ ਨਹੀਂ, ਉਹ ਆਨਲਾਈਨ ਤਰੀਕੇ ਨਾਲ ਜਾਂਚ ਕਰ ਸਕਦੇ ਹਨ।
1. ਸਭ ਤੋਂ ਪਹਿਲਾਂ ਅਧਿਕਾਰਤ ਪੀਐਮ ਕਿਸਾਨ ਪੋਰਟਲ 'ਤੇ ਜਾਓ।
2. ਹੋਮਪੇਜ 'ਤੇ 'ਕਿਸਾਨ ਕਾਰਨਰ' ਵਿਕਲਪ 'ਤੇ ਕਲਿੱਕ ਕਰੋ।
3. ਇਸ ਸੈਕਸ਼ਨ ਵਿੱਚ ਉਪਲਬਧ 'ਲਾਭਪਾਤਰੀ ਸੂਚੀ' ਲਿੰਕ ਚੁਣੋ।
4. ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਵਰਗੀ ਲੋੜੀਂਦੀ ਜਾਣਕਾਰੀ ਦਰਜ ਕਰੋ।
5. ਕੈਪਚਾ ਕੋਡ ਭਰਨ ਤੋਂ ਬਾਅਦ ਸਬਮਿਟ ਕਰੋ, ਜਿਸ ਤੋਂ ਬਾਅਦ ਲਾਭਪਾਤਰੀ ਸੂਚੀ ਸਕਰੀਨ 'ਤੇ ਦਿਖਾਈ ਦੇਵੇਗੀ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
