ਕਾਂਗਰਸ ਛੱਡ ਭਾਜਪਾ ’ਚ ਜਾਣ ਵਾਲਿਆਂ ਨੂੰ ਮੈਂ ਆਪਣੀ ਕਾਰ ’ਚ ਭੇਜਾਂਗਾ : ਕਮਲਨਾਥ
Sunday, Sep 18, 2022 - 08:55 PM (IST)
ਭੋਪਾਲ– ਦੇਸ਼ ਦੇ ਵੱਖ-ਵੱਖ ਭਾਗਾਂ ’ਚ ਨੇਤਾਵਾਂ ਵੱਲੋਂ ਕਾਂਗਰਸ ਛੱਡਕੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਖਬਰਾਂ ਬਾਰੇ ਪੁੱਛੇ ਜਾਣ ’ਤੇ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਛੱਡਕੇ ਭਾਜਪਾ ’ਚ ਜਾਣ ਵਾਲਿਆਂ ਨੂੰ ਆਪਣੀ ਕਾਰ ’ਚ ਭੇਜਣਗੇ ਕਿਉਂਕਿ ਉਨ੍ਹਾਂ ਨੂੰ ਖੁਸ਼ਾਮਦ ’ਚ ਵਿਸ਼ਵਾਸ ਨਹੀਂ ਹੈ।
ਕਾਂਗਰਸ ਛੱਡਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਪਾਰਟੀ ਨੇਤਾਵਾਂ ਅਤੇ ਅਹੁਦਾ ਅਧਿਕਾਰੀਆਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਮਲਨਾਥ ਨੇ ਮੀਡੀਆ ਨੂੰ ਕਿਹਾ ਕਿ ਤੁਸੀਂ ਕੀ ਸਮਝ ਰਹੇ ਹੋ ਕਿ ਕਾਂਗਰਸ ਖਤਮ ਹੋ ਗਈ। ਅਜੇ ਤਾਂ ਪੁੱਛ ਰਹੇ ਸੀ ਕਿ ਕਈ ਲੋਕ (ਕਾਂਗਰਸ ਛੱਡਕੇ ਭਾਜਪਾ ’ਚ) ਜਾਣਾ ਚਾਹ ਰਹੇ ਹਨ। ਮੈਂ ਤਾਂ ਕਿਹਾ ਕਿ ਬਿਲਕੁਲ ਜਾਓ। ਜਿਸਨੇ ਜਾਣਾ ਹੈ ਉਹ ਜਾਏ। ਅਸੀਂ ਕਿਸੇ ਨੂੰ ਰੋਕਣਾ ਨਹੀਂ ਚਾਹੁੰਦੇ।