ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ ''ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ
Tuesday, Jul 15, 2025 - 09:36 AM (IST)

ਗੁਰੂਗ੍ਰਾਮ: ਗੁਰੂਗ੍ਰਾਮ ਦੇ ਸੈਕਟਰ 71 ਇਲਾਕੇ ਵਿੱਚ ਸੋਮਵਾਰ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਹਰਿਆਣਾ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਰਾਹੁਲ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਕੀਤੀ, ਜਿਸ 'ਚ ਉਹ ਵਾਲ-ਵਾਲ ਬਚੇ। ਪੁਲਸ ਅਨੁਸਾਰ, ਹਮਲਾਵਰ ਟਾਟਾ ਪੰਚ ਕਾਰ ਵਿੱਚ ਸਵਾਰ ਹੋ ਕੇ ਪਿੱਛੇ ਆਏ ਅਤੇ ਫਾਜ਼ਿਲਪੁਰੀਆ ਦੀ ਥਾਰ 'ਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਰਾਹੁਲ ਨੇ ਸਮਝਦਾਰੀ ਦਿਖਾਈ ਅਤੇ ਆਪਣੀ ਥਾਰ ਭਜਾ ਕੇ ਜਾਨ ਬਚਾਈ। ਇਸ ਘਟਨਾ ਮਗਰੋਂ ਗੁਰੂਗ੍ਰਾਮ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਕੌਣ ਹੈ ਰਾਹੁਲ ਫਾਜ਼ਿਲਪੁਰੀਆ ?
ਰਾਹੁਲ ਫਾਜ਼ਿਲਪੁਰੀਆ ਦਾ ਅਸਲ ਨਾਮ ਰਾਹੁਲ ਯਾਦਵ ਹੈ। ਉਹ 'ਕਰ ਗਈ ਚੁਲ', '2 ਮੇਨੀ ਗਰਲਜ਼', '32 ਬੋਰ' ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਹਨ। ਉਹ ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦੇ ਕਾਫ਼ੀ ਨੇੜਲੇ ਦੋਸਤ ਹਨ। 2023 ਵਿੱਚ ਦੋਵਾਂ ਦੇ ਖ਼ਿਲਾਫ਼ ਸੱਪਾਂ ਦੇ ਜ਼ਹਿਰ ਅਤੇ ਜਿੰਦਾ ਸੱਪਾਂ ਦੀ ਵਰਤੋਂ ਨਾਲ ਜੁੜੇ ਇੱਕ ਰੇਵ ਪਾਰਟੀ ਮਾਮਲੇ ਵਿੱਚ ਕਾਰਵਾਈ ਹੋਈ ਸੀ। ਐਲਵਿਸ਼ ਨੇ ਪੁਲਸ ਨੂੰ ਕਿਹਾ ਸੀ ਕਿ ਸੱਪ ਲਿਆਉਣ ਦੀ ਜ਼ਿੰਮੇਵਾਰੀ ਰਾਹੁਲ ਦੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
ਸਿੱਧੂ ਮੂਸੇਵਾਲਾ ਵਾਂਗ ਹਮਲਾ?
ਇਹ ਹਮਲਾ ਕਾਫੀ ਹੱਦ ਤੱਕ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਯਾਦ ਦਿਵਾਉਂਦਾ ਹੈ। 29 ਮਈ 2022 ਨੂੰ, ਪੰਜਾਬ ਦੇ ਮਾਨਸਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਥਾਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿਚ ਮੂਸੇਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹੁਣ ਕੁਝ ਹੱਦ ਤੱਕ ਉਸੇ ਤਰੀਕੇ ਨਾਲ ਰਾਹੁਲ ਫਾਜ਼ਿਲਪੁਰੀਆ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਫਿਲਹਾਲ ਜਾਂਚ ਜਾਰੀ
ਗੁਰੂਗ੍ਰਾਮ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਤੁਰੰਤ ਕਾਰਵਾਈ ਕੀਤੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ CCTV ਫੁਟੇਜ, ਗਵਾਰਾਂ ਅਤੇ ਕਾਰਾਂ ਦੀ ਡੀਟੇਲ ਇਕੱਠੀ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਪਰ ਪੁਲਸ ਦੇ ਅਨੁਸਾਰ ਜਲਦ ਹਮਲਾਵਰਾਂ ਦੀ ਪਛਾਣ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਫ਼ਿਲਮੀ ਜਗਤ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8