PM ਮੋਦੀ ਬਣੇ ਦੁਨੀਆ ਦੇ ਇਕਲੌਤੇ, ਜਿਨ੍ਹਾਂ ਨੂੰ ਵ੍ਹਾਈਟ ਹਾਊਸ ਵੀ ਕਰ ਰਿਹੈ ਫਾਅਲੋ

04/10/2020 7:16:46 PM

ਨਵੀਂ ਦਿੱਲੀ — ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਇਕਲੌਤੇ ਅਜਿਹੇ ਨੇਤਾ ਬਣ ਗਏ ਹਨ ਜਿਨ੍ਹਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਦੇ ਟਵੀਟਰ ਹੈਂਡਲ ਨੇ ਫਆਲੋ ਕਰਨਾ ਸ਼ੁਰੂ ਕਰ ਦਿੱਤਾ। 2 ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਰੂਰੀ ਦਵਾਈਆਂ ਭੇਜਣ ਲਈ ਧੰਨਵਾਦ ਕੀਤਾ ਸੀ। ਦਰਅਸਲ ਅਮਰੀਕਾ ਕੋਰੋਨਾ ਵਾਇਰਸ ਦੇ ਦੌਰ 'ਚ ਬੂਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਸੰਕਟ ਦੀ ਘੜੀ 'ਚ ਅਮਰੀਕਾ ਨੂੰ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀ ਕਲੋਰੋਕਵੀਨ ਦੀ ਜ਼ਰੂਰਤ ਸੀ। ਡੋਨਾਲਡ ਟਰੰਪ ਮੰਨਦੇ ਹਨ ਕਿ ਕੋਰੋਨਾ ਖਿਲਾਫ ਲੜਾਈ 'ਚ ਇਹ ਦਵਾਈ ਅਸਰਦਾਰ ਹੈ।

ਲਿਹਾਜਾ ਉਨ੍ਹਾਂ ਨੇ ਇਸ ਦਵਾਈ ਲਈ ਭਾਰਤ ਤੋਂ ਗੁਜ਼ਾਰਿਸ਼ ਕੀਤੀ। ਭਾਰਤ ਸਰਕਾਰ ਨੇ ਪਾਬੰਦੀ ਹਟਾਉਂਦੇ ਹੋਏ ਮਨੁੱਖੀ ਆਧਾਰ 'ਤੇ ਅਮਰੀਕਾ ਨੂੰ ਮੁਹੱਈਆ ਕਰਵਾਈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਭਾਰਤੀ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਵਧੀਆ ਦੋਸਤ ਦੱਸਿਆ।

ਵਿਦੇਸ਼ ਮੰਤਰਾਲਾ ਦੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਅਮਰੀਕਾ ਨੂੰ ਮੁਸ਼ਕਿਲ ਦੌਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਦ ਮੁਹੱਈਆ ਕਰਵਾਈ। ਲਿਹਾਜ਼ਾ ਅਮਰੀਕਾ ਬਾਰ-ਬਾਰ ਧੰਨਵਾਦ ਵੀ ਕਰ ਰਿਹਾ ਹੈ ਅਤੇ ਬੀਤੇ 24 ਘੰਟੇ ਦੇ ਅੰਦਰ ਪੀ.ਐੱਮ. ਨਰਿੰਦਰ ਮੋਦੀ ਦੇ ਟਵਿਟਰ ਅਕਾਊਂਟ ਨੂੰ ਵ੍ਹਾਈਟ ਹਾਊਸ ਨੇ ਫਾਅਲੋ ਕਰਨਾ ਸ਼ੁਰੂ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਅਜੇ ਤਕ ਵ੍ਹਾਈਟ ਹਾਊਸ 19 ਲੋਕਾਂ ਨੂੰ ਫਾਅਲੋ ਕਰਦਾ ਹੈ। ਇਸ 'ਚ ਕੋਈ ਵੀ ਵਿਦੇਸ਼ੀ ਨੇਤਾ ਨਹੀਂ ਹੈ। ਭਾਰਤ ਤੋਂ ਸਿਰਫ ਪੀ.ਐੱਮ.ਓ. ਰਾਸ਼ਟਰਪਤੀ ਦੇ ਟਵਿਟਰ ਹੈਂਡਲ ਨੂੰ ਹਾਲੇ ਤਕ ਵ੍ਹਾਈਟ ਹਾਊਸ ਫਾਅਲੋ ਕਰਦਾ ਸੀ। ਹੁਣ ਤੀਜਾ ਅਕਾਊਂਟ ਟਵਿਟਰ ਹੈਂਡਲ ਨਰਿੰਦਰ ਮੋਦੀ ਦੇ ਨਾਂ ਦਾ ਹੈ ਜਿਸ ਨੂੰ ਅਮਰੀਕਾ ਦੇ ਵ੍ਹਾਈਟ ਹਾਊਸ ਦਫਤਰ ਨੇ ਟਵਿਟਰ 'ਤੇ ਫਾਅਲੋ ਕਰਨਾ ਸ਼ੁਰੂ ਕਰ ਦਿੱਤਾ ਹੈ।


Inder Prajapati

Content Editor

Related News