ਕੇਜਰੀਵਾਲ ਦੀ ਆਸਾਮ ਦੇ CM ਨਾਲ ਟਵਿੱਟਰ ਵਾਰ, ਪੁੱਛਿਆ- ਤੁਹਾਡੇ ਸਰਕਾਰੀ ਸਕੂਲ ਕਦੋਂ ਵੇਖਣ ਆਵਾਂ

Saturday, Aug 27, 2022 - 02:30 PM (IST)

ਕੇਜਰੀਵਾਲ ਦੀ ਆਸਾਮ ਦੇ CM ਨਾਲ ਟਵਿੱਟਰ ਵਾਰ, ਪੁੱਛਿਆ- ਤੁਹਾਡੇ ਸਰਕਾਰੀ ਸਕੂਲ ਕਦੋਂ ਵੇਖਣ ਆਵਾਂ

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਸਾਮ ਦੇ ਮੁੱਖ ਮੰਤਰੀ ਵਿਚਾਲੇ ਟਵਿੱਟਰ ’ਤੇ ਜਾਰੀ ਜੰਗ ਸ਼ਨੀਵਾਰ ਨੂੰ ਵੀ ਜਾਰੀ ਰਹੀ। ਕੇਜਰੀਵਾਲ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਵਿਸ਼ਵ ਸ਼ਰਮਾ ਨੂੰ ਪੁੱਛਿਆ ਕਿ ਦੱਸੋ ਆਸਾਮ ਦੇ ਸਕੂਲਾਂ ਨੂੰ ਦੇਖਣ ਕਦੋਂ ਆਵਾਂ। ਡਿਜੀਟਲ ਮੰਚ ’ਤੇ ਦੋਹਾਂ ਆਗੂਆਂ ਵਿਚਾਲੇ ਬਹਿਸ ਬੁੱਧਵਾਰ ਨੂੰ ਉਦੋਂ ਸ਼ੁਰੂ ਹੋਈ ਸੀ, ਜਦੋਂ ਕੇਜਰੀਵਾਲ ਨੇ ਟਵੀਟ ਕੀਤਾ ਕਿ ਸਕੂਲਾਂ ਨੂੰ ਬੰਦ ਕਰਨਾ ਕੋਈ ਹੱਲ ਨਹੀਂ ਹੈ। ਦੇਸ਼ ’ਚ ਹੋਰ ਸਕੂਲ ਖੋਲ੍ਹਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਸਾਮ ’ਚ ਕੁਝ ਸਕੂਲਾਂ ਨੂੰ ‘ਬੰਦ’ ਕੀਤੇ ਜਾਣ ਦਾ ਦਾਅਵਾ ਕਰਨ ਵਾਲੀ ਇਕ ਖ਼ਬਰ ਸਾਂਝਾ ਕੀਤੀ।

ਪਿਛਲੇ ਤਿੰਨ ਦਿਨਾਂ ਤੋਂ ਕੇਜਰੀਵਾਲ ਅਤੇ ਸ਼ਰਮਾ ਵਿਚਾਲੇ ਟਵਿੱਟਰ ’ਤੇ ਜ਼ੁਬਾਨੀ ਜੰਗ ਜਾਰੀ ਹੈ। ਕੇਜਰੀਵਾਲ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ‘‘ਸਾਡੇ ਇੱਥੇ ਕਹਾਵਤ ਹੈ। ਕੋਈ ਪੁੱਛੇ ‘ਮੈਂ ਕਦੋਂ ਆਵਾਂ’ ਅਤੇ ‘ਤੁਸੀਂ ਕਹੋ ‘ਕਦੇ ਵੀ ਆ ਜਾਓ’ ਇਸ ਦਾ ਮਤਲਬ ਹੁੰਦਾ ਹੈ ‘ਕਦੇ ਨਾ ਆਓ’। ਮੈਂ ਤੁਹਾਡੇ ਤੋਂ ਪੁੱਛਿਆ ਤੁਹਾਡੇ ਸਰਕਾਰੀ ਸਕੂਲ ਦੇਖਣ ਕਦੋਂ ਆਵਾਂ, ਤੁਸੀਂ ਦੱਸਿਆ ਹੀ ਨਹੀਂ। ਦੱਸੋਂ ਕਦੋ ਆਵਾਂ, ਉਦੋਂ ਆ ਜਾਵਾਂਗਾ।’’

PunjabKesari

ਦਿੱਲੀ ਦੇ ਮੁੱਖ ਮੰਤਰੀ ਨੇ ਇਹ ਟਵੀਟ ਸ਼ਰਮਾ ਵਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬਿਆਨ ਮਗਰੋਂ ਕੀਤਾ। ਸ਼ਰਮਾ ਨੇ ਲੜੀਵਾਰ ਟਵੀਟ ਕਰ ਕੇ ਦਿੱਲੀ ਅਤੇ ਆਸਾਮ ਵਿਚਾਲੇ ਫ਼ਰਕ ਦੱਸਿਆ ਸੀ ਅਤੇ ਕੇਜਰੀਵਾਲ ਦਾ ਮਜ਼ਾਕ ਉਡਾਇਆ ਸੀ। ਸ਼ਰਮਾ ਨੇ ਟਵੀਟ ਕੀਤਾ ਸੀ, ‘‘ਕੇਜਰੀਵਾਲ ਜੀ, ਤੁਹਾਡੀ ਅਗਿਆਨਤਾ ਪ੍ਰੇਸ਼ਾਨ ਕਰਦੀ ਹੈ। ਮੈਂ ਤੁਹਾਡੀ ਮਦਦ ਕਰਦਾ ਹਾਂ। ਆਸਾਮ, ਦਿੱਲੀ ਤੋਂ 50 ਗੁਣਾ ਵੱਡਾ ਹੈ। ਸਾਡੇ 44,521 ਸਕੂਲਾਂ ’ਚ 65 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ ਤੁਹਾਡੇ ਇੱਥੇ 1,000 ਤੋਂ ਕੁਝ ਹੀ ਜ਼ਿਆਦਾ ਸਕੂਲ ਹਨ। ਸਾਡੇ ਇੱਥੇ 2 ਲੱਖ ਤੋਂ ਵੱਧ ਸਮਰਪਿਤ ਅਧਿਆਪਕਾਂ ਦੀ ਫ਼ੌਜ ਹੈ ਅਤੇ 1.18 ਲੱਖ ਮਿਡ-ਡੇਅ-ਮੀਲ ਕਾਮੇ ਹਨ।’’

PunjabKesari

ਇਕ ਹੋਰ ਟਵੀਟ ’ਚ ਸ਼ਰਮਾ ਨੇ ਕਿਹਾ ਸੀ, ‘‘ਅਤੇ ਸੁਣੋ ਜਦੋਂ ਤੁਸੀਂ ਆਸਾਮ ’ਚ ਹੋਵੋਗੇ ਤਾਂ ਮੈਂ ਤੁਹਾਨੂੰ ਸਾਡੇ ਮੈਡੀਕਲ ਕਾਲਜਾਂ ’ਚ ਲੈ ਜਾਵਾਂਗਾ ਜੋ ਤੁਹਾਡੇ ਮੁਹੱਲਾ ਕਲੀਨਿਕ ਤੋਂ ਇਕ ਹਜ਼ਾਰ ਗੁਣਾ ਬਿਹਤਰ ਹਨ। ਤੁਸੀਂ ਸਾਡੇ ਸ਼ਾਨਦਾਰ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕਰਨਾ।’’ ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਹਾਂ, ‘‘ਤੁਸੀਂ ਦੇਸ਼ ਨੂੰ ਨੰਬਰ-1 ਬਣਾਉਣ ਦੀ ਚਿੰਤਾ ਛੱਡ ਦਿਓ, ਉਹ ਮੋਦੀ ਜੀ ਕਰ ਰਹੇ ਹਨ।’’


author

Tanu

Content Editor

Related News