ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਭਾਰਤ ਆਈ ਤਾਂ ਕੰਗਨਾ ਨੇ ਕਿਹਾ- ''ਮੁਸਲਿਮ ਦੇਸ਼ ਮੁਸਲਮਾਨਾਂ ਲਈ ਵੀ'' ਸੁਰੱਖਿਅਤ ਨਹੀਂ

Tuesday, Aug 06, 2024 - 12:52 AM (IST)

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੋਮਵਾਰ ਨੂੰ ਕਿਹਾ ਕਿ ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਬੰਗਲਾਦੇਸ਼ ਦੀ ਨੇਤਾ ਸ਼ੇਖ ਹਸੀਨਾ ਭਾਰਤ ਵਿਚ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਕੰਗਨਾ ਨੇ ਇਹ ਟਿੱਪਣੀ ਬੰਗਲਾਦੇਸ਼ 'ਚ ਅਸ਼ਾਂਤੀ ਦਰਮਿਆਨ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਸੀਨਾ ਦੇ ਦਿੱਲੀ ਨੇੜੇ ਫੌਜੀ ਜਹਾਜ਼ 'ਚ ਉਤਰਨ ਤੋਂ ਬਾਅਦ ਕੀਤੀ। ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਰਣੌਤ ਨੇ ਵੀ 'ਹਿੰਦੂ ਰਾਸ਼ਟਰ' 'ਤੇ ਸਵਾਲ ਉਠਾਉਣ ਵਾਲਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮੁਸਲਿਮ ਦੇਸ਼ 'ਮੁਸਲਮਾਨਾਂ ਲਈ ਵੀ' ਸੁਰੱਖਿਅਤ ਨਹੀਂ ਹਨ।

ਇਹ ਵੀ ਪੜ੍ਹੋ : ਲਾਪ੍ਰਵਾਹੀ ਦੀ ਹੱਦ! ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਸੱਜੇ ਗੁਰਦੇ ਦੀ ਥਾਂ ਖੱਬੇ ਗੁਰਦੇ ਦਾ ਕਰ'ਤਾ ਆਪ੍ਰੇਸ਼ਨ

ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਲਿਖਿਆ, ''ਭਾਰਤ ਸਾਡੇ ਆਲੇ-ਦੁਆਲੇ ਦੇ ਸਾਰੇ ਇਸਲਾਮੀ ਗਣਰਾਜਾਂ ਦਾ ਮੂਲ ਜਨਮ ਸਥਾਨ ਹੈ। ਅਸੀਂ ਮਾਣਯੋਗ ਅਤੇ ਖੁਸ਼ ਹਾਂ ਕਿ ਬੰਗਲਾਦੇਸ਼ ਦੇ ਮਾਣਯੋਗ (ਸਾਬਕਾ) ਪ੍ਰਧਾਨ ਮੰਤਰੀ ਭਾਰਤ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਉਹ ਸਾਰੇ ਜੋ ਭਾਰਤ ਵਿਚ ਰਹਿੰਦੇ ਹਨ ਅਤੇ ਪੁੱਛਦੇ ਰਹਿੰਦੇ ਹਨ ਕਿ ਹਿੰਦੂ ਰਾਸ਼ਟਰ ਕਿਉਂ? ਰਾਮ ਰਾਜ ਕਿਉਂ? ਖ਼ੈਰ, ਇਹ ਸਪੱਸ਼ਟ ਹੈ ਕਿ ਕਿਉਂ!''

ਉਸ ਨੇ ਅੱਗੇ ਲਿਖਿਆ, “ਮੁਸਲਿਮ ਦੇਸ਼ਾਂ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ, ਇੱਥੋਂ ਤੱਕ ਕਿ ਮੁਸਲਮਾਨ ਵੀ ਨਹੀਂ। ਅਫ਼ਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਬਰਤਾਨੀਆ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਮੰਦਭਾਗਾ ਹੈ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਰਾਮ ਰਾਜ ਵਿਚ ਰਹਿ ਰਹੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News