ਜਦੋਂ ਪੀ. ਐੱਮ. ਮੋਦੀ ਨੇ ਅਕਸ਼ੈ ਕੁਮਾਰ ਨੂੰ ਦਿੱਤਾ ਗੁੱਸਾ ਕਾਬੂ ਕਰਨ ਦਾ ਇਹ ਮੰਤਰ, ਸਾਂਝੇ ਕੀਤੇ ਸਨ ਕਈ ਕਿੱਸੇ

Saturday, Sep 17, 2022 - 11:28 AM (IST)

ਜਦੋਂ ਪੀ. ਐੱਮ. ਮੋਦੀ ਨੇ ਅਕਸ਼ੈ ਕੁਮਾਰ ਨੂੰ ਦਿੱਤਾ ਗੁੱਸਾ ਕਾਬੂ ਕਰਨ ਦਾ ਇਹ ਮੰਤਰ, ਸਾਂਝੇ ਕੀਤੇ ਸਨ ਕਈ ਕਿੱਸੇ

ਮੁੰਬਈ (ਬਿਊਰੋ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀਕਿ 17 ਸਤੰਬਰ 2022 ਨੂੰ ਆਪਣਾ 72ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਭਰ ਤੋਂ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਪੂਰਾ ਦੇਸ਼ ਪਿਆਰ ਕਰਦਾ ਹੈ ਅਤੇ ਆਪਣੇ ਭਾਸ਼ਣ ਰਾਹੀਂ ਉਹ ਲੋਕਾਂ ਨੂੰ ਹਰ ਖ਼ੇਤਰ ਵਿਚ ਕਾਮਯਾਬ ਹੋਣ ਲਈ ਪ੍ਰੇਰਿਤ ਕਰਦੇ ਨਜ਼ਰ ਆਉਂਦੇ ਹਨ। ਅਜਿਹੇ ਕਈ ਬਾਲੀਵੁੱਡ ਸਿਤਾਰੇ ਹਨ, ਜਿਹੜੇ ਪੀ. ਐੱਮ. ਮੋਦੀ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ। ਸਾਲ 2019 ਵਿਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਕਰੀਅਰ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਬਾਰੇ ਇਕ ਇੰਟਰਵਿਊ ਕੀਤਾ ਸੀ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਕਸ਼ੈ ਕੁਮਾਰ ਨੂੰ ਗੁੱਸੇ 'ਤੇ ਕਾਬੂ ਪਾਉਣ ਦਾ ਅਜਿਹਾ ਮੰਤਰ ਦੱਸਿਆ ਸੀ, ਜੋ ਤੁਹਾਡੇ ਲਈ ਵੀ ਫਾਇਦੇਮੰਦ ਹੋ ਸਕਦਾ ਹੈ।

PunjabKesari

ਕੀ ਪੀ. ਐੱਮ. ਮੋਦੀ ਨੂੰ ਵੀ ਆਉਂਦਾ ਹੈ ਗੁੱਸਾ?
ਅਕਸ਼ੈ ਕੁਮਾਰ ਵਲੋਂ ਸਾਲ 2019 ਵਿਚ ਕੀਤੇ ਗਏ ਇਸ ਇੰਟਰਵਿਊ ਦੌਰਾਨ ਪੀ. ਐੱਮ. ਮੋਦੀ ਨੇ ਖਿਲਾੜੀ ਕੁਮਾਰ ਨਾਲ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਅਕਸ਼ੈ ਨੇ ਪੀ. ਐੱਮ. ਮੋਦੀ ਨੂੰ ਪੁੱਛਿਆ ਸੀ ਕਿ ਮੈਂ ਜਾਣਨਾ ਚਾਹੁੰਦਾ ਹਾਂ ਕੀ ਸਾਡੇ ਪ੍ਰਧਾਨ ਮੰਤਰੀ ਨੂੰ ਗੁੱਸਾ ਆਉਂਦਾ ਹੈ? ਅਕਸ਼ੈ ਕੁਮਾਰ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ, ''ਜੇਕਰ ਮੈਂ ਕਹਾਂ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਤਾਂ ਬਹੁਤ ਸਾਰੇ ਲੋਕ ਹੈਰਾਨ ਹੋ ਜਾਣਗੇ, ਪਰ 18 ਤੋਂ 22 ਸਾਲਾਂ ਤਕ ਮੇਰੀ ਜ਼ਿੰਦਗੀ ਦਾ ਜੋ ਵੱਡਾ ਸਫ਼ਰ ਰਿਹਾ, ਮੈਂ ਜੋ ਟ੍ਰੇਨਿੰਗ ਲਈ ਉਸ ਨੇ ਮੈਨੂੰ ਇਹ ਸਿਖਾਇਆ ਕਿ ਰੱਬ ਨੇ ਤੁਹਾਨੂੰ ਜ਼ਿੰਦਗੀ ਵਿਚ ਸਭ ਕੁਝ ਦਿੱਤਾ ਹੈ, ਇਸ ਲਈ ਨਕਾਰਾਤਮਕ ਚੀਜ਼ਾਂ ਨੂੰ ਪਿੱਛੇ ਛੱਡ ਕੇ ਚੰਗੀਆਂ ਚੀਜ਼ਾਂ 'ਤੇ ਜ਼ੋਰ ਦਿਓ। ਅੱਗੇ ਵਧਣ ਦਾ ਤਰੀਕਾ ਵੀ ਸਿੱਖਿਆ ਹੈ। ਮੈਂ ਇੰਨੇ ਲੰਬੇ ਸਮੇਂ ਤਕ ਪੀ. ਐੱਮ, ਪ੍ਰਧਾਨ ਮੰਤਰੀ ਰਿਹਾ ਹਾਂ ਪਰ ਮੈਨੂੰ ਕਦੇ ਵੀ ਕਿਸੇ 'ਤੇ ਆਪਣਾ ਗੁੱਸਾ ਜ਼ਾਹਿਰ ਕਰਨ ਦਾ ਮੌਕਾ ਨਹੀਂ ਮਿਲਿਆ।''

PunjabKesari

ਗੁੱਸੇ 'ਤੇ ਕਾਬੂ ਪਾਉਣ ਦਾ ਮੰਤਰ
ਗੱਲਬਾਤ ਦੌਰਾਨ ਪੀ. ਐੱਮ. ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਹ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ, ''ਮਨ ਦੀ ਅਵਸਥਾ ਲਈ ਵੱਖਰੀ ਪ੍ਰਕਿਰਿਆ ਹੁੰਦੀ ਹੈ। ਜੇਕਰ ਕੋਈ ਅਜਿਹੀ ਘਟਨਾ ਹੁੰਦੀ ਹੈ, ਜੋ ਮੈਨੂੰ ਪਸੰਦ ਨਹੀਂ ਹੈ ਅਤੇ ਮੈਂ ਹੈਰਾਨ ਹਾਂ ਕਿ ਇਹ ਕਿਉਂ ਵਾਪਰਿਆ। ਕਈ ਵਾਰ ਮੈਂ ਸੋਚਦਾ ਸੀ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ? ਕਈ ਵਾਰ ਤਾਂ ਇੰਝ ਵੀ ਹੁੰਦਾ ਸੀ ਕਿ ਮੈਂ ਅਜਿਹਾ ਕਿਉਂ ਕੀਤਾ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ ਤਾਂ ਗਲਤੀ ਮੰਨਣ ਵਿਚ ਹਉਮੈ ਵੀ ਆ ਜਾਂਦੀ ਹੈ। ਇਸ ਲਈ ਮੈਂ ਇਕੱਲਾ ਇਕ ਕਾਗਜ਼ ਲੈ ਕੇ ਬੈਠ ਜਾਂਦਾ ਸੀ ਤੇ ਉਸ ਸਾਰੀ ਘਟਨਾ ਦਾ ਵੇਰਵਾ ਲਿਖਦਾ ਸੀ। ਕੀ ਹੋਇਆ ਤੇ ਕਿਉਂ ਹੋਇਆ, ਪਰ ਕਦੇ ਵੀ ਇਸ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ।

PunjabKesari

ਦਿਮਾਗ ਨੂੰ ਸ਼ਾਂਤ ਕਰਨ ਦਾ ਦੱਸਿਆ ਤਰੀਕਾ
ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ, ''ਲਿਖਣ ਤੋਂ ਬਾਅਦ ਮੈਂ ਉਸ ਕਾਗਜ਼ ਨੂੰ ਪਾੜ ਕੇ ਸੁੱਟ ਦਿੰਦਾ ਸੀ, ਮੈਂ ਉਸ ਨੂੰ ਦੁਬਾਰਾ ਨਹੀਂ ਪੜ੍ਹਿਆ ਪਰ ਜੇਕਰ ਫਿਰ ਵੀ ਮਨ ਸ਼ਾਂਤ ਨਹੀਂ ਹੁੰਦਾ ਸੀ ਤਾਂ ਮੈਂ ਪੂਰੀ ਕਹਾਣੀ ਨੂੰ ਦੁਬਾਰਾ ਲਿਖ ਲੈਂਦਾ ਸੀ। ਮੇਰੇ ਅੰਦਰ ਜੋ ਵੀ ਜਜ਼ਬਾਤ ਸੀ, ਉਹ ਉਸ ਕਾਗ਼ਜ਼ 'ਤੇ ਸੜ ਜਾਂਦੇ ਸੀ। ਇਸ ਲਈ ਉਸ ਸਾਰੀ ਪ੍ਰਕਿਰਿਆ ਦੌਰਾਨ, ਮੈਨੂੰ ਪਤਾ ਹੁੰਦਾ ਸੀ ਕਿ ਮੈਂ ਕਿੱਥੇ ਸਹੀ ਹਾਂ ਤੇ ਕਿੱਥੇ ਗਲ਼ਤ ਹਾਂ। ਮੈਨੂੰ ਇਸ ਤੋਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਸੀ।''

PunjabKesari


author

sunita

Content Editor

Related News