...ਜਦੋ ਸੜਕ ''ਤੇ ਡਿੱਗੇ ਦੁੱਧ ਨੂੰ ਇਨਸਾਨ ਤੇ ਕੁੱਤੇ ਇਕੱਠੇ ਪੀਣ ਲੱਗੇ (ਵੀਡੀਓ)

Monday, Apr 13, 2020 - 09:35 PM (IST)

...ਜਦੋ ਸੜਕ ''ਤੇ ਡਿੱਗੇ ਦੁੱਧ ਨੂੰ ਇਨਸਾਨ ਤੇ ਕੁੱਤੇ ਇਕੱਠੇ ਪੀਣ ਲੱਗੇ (ਵੀਡੀਓ)

ਲਖਨਾਊ— ਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਪੀੜਤ ਹਨ। ਇਸ ਵਿਚਾਲੇ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਦੇਖ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ ਸੋਮਵਾਰ ਨੂੰ ਆਗਰਾ ਦੇ ਰਾਮਬਾਗ ਚੌਹਾਰੇ 'ਤੇ ਇਕ ਦੁੱਧ ਵਾਲੇ ਦੀ ਟੰਕੀ ਡਿੱਗ ਗਈ। ਇਸ ਟੰਕੀ ਦੇ ਡਿੱਗਣ ਤੋਂ ਬਾਅਦ ਵਿਅਕਤੀ ਤੇ ਜਾਨਵਰ ਦੋਵੇਂ ਸੜਕ 'ਤੇ ਇਕੱਠੇ ਦੁੱਧ ਪੀਣ ਲੱਗੇ। ਇਸ ਘਟਨਾ ਤੋਂ ਬਾਅਦ ਇਸ ਵੀਡੀਓ ਵਾਇਰਲ ਹੋ ਗਿਆ ਹੈ। ਇਸ 'ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਦੁੱਧ ਚੁੱਕ ਕੇ ਆਪਣੇ ਬਰਤਨ 'ਚ ਪਾ ਰਿਹਾ ਹੈ ਤੇ ਦੂਜੇ ਪਾਸੇ ਕਈ ਕੁੱਤੇ ਉਸੇ ਦੁੱਧ ਨੂੰ ਪੀ ਰਹੇ ਹਨ। 


ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆਂ ਵੱਧ ਕੇ 550 ਹੋ ਗਈ ਹੈ।


author

Gurdeep Singh

Content Editor

Related News