ਬੱਸ 'ਚ ਅੱਗ ਲੱਗਣ 'ਤੇ ਖਿੜਕੀ ਤੋੜ ਕੇ ਬਚਾਈ ਆਪਣੀ ਜਾਨ : ਹਾਦਸੇ 'ਚ ਬਚੇ ਯਾਤਰੀ ਨੇ ਸੁਣਾਈ ਆਪਬੀਤੀ

07/01/2023 10:44:17 AM

ਬੁਲਢਾਣਾ (ਭਾਸ਼ਾ)- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਹੋਏ ਬੱਸ ਹਾਦਸੇ 'ਚ ਜਿਊਂਦੇ ਬਚੇ ਇਕ ਯਾਤਰੀ ਨੇ ਦੱਸਿਆ ਕਿ ਉਸ ਨੇ ਅਤੇ ਕੁਝ ਹੋਰ ਯਾਤਰੀਆਂ ਨੇ ਬੱਸ ਦੀ ਖਿੜਕੀ ਤੋੜ ਕੇ ਆਪਣੀ ਜਾਨ ਬਚਾਈ। ਪੁਲਸ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਸਮਰਿਧੀ ਐਕਸਪ੍ਰੈੱਸ-ਵੇਅ 'ਤੇ ਇਕ ਯਾਤਰੀ ਬੱਸ 'ਚ ਅੱਗ ਲੱਗਣ ਨਾਲ 25 ਯਾਤਰੀਆਂ ਦੀ ਝੁਲਸ ਕੇ ਮੌਤ ਹੋ ਗਈ। ਬੱਸ 'ਚ 33 ਯਾਤਰੀ ਸਵਾਰ ਸਨ। ਪੁਲਸ ਨੇ ਦੱਸਿਆ ਕਿ ਇਕ ਨਿੱਜੀ ਟਰੈਵਲਜ਼ ਦੀ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ, ਰਸਤੇ 'ਚ ਬੁਲਢਾਣਾ ਜ਼ਿਲ੍ਹੇ ਦੇ ਸਿੰਦਖੇਡਰਾਜਾ ਕੋਲ ਸ਼ੁੱਕਰਵਾਰ ਦੇਰ ਰਾਤ ਕਰੀਬ 1.30 ਵਜੇ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਇਸ 'ਚ ਅੱਗ ਲੱਗ ਗਈ। 

PunjabKesari

ਹਾਦਸੇ 'ਚ ਜਿਊਂਦੇ ਬਚੇ ਵਿਅਕਤੀ ਨੇ ਕਿਹਾ,''ਬੱਸ ਦਾ ਇਕ ਟਾਇਰ ਫਟ ਗਿਆ ਅਤੇ ਗੱਡੀ 'ਚ ਤੁਰੰਤ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਫ਼ੈਲ ਗਈ।'' ਉਨ੍ਹਾਂ ਕਿਹਾ,''ਮੈਂ ਅਤੇ ਮੇਰੇ ਨਾਲ ਬੈਠਿਆ ਅਕੇ ਯਾਤਰੀ ਪਿਛਲੇ ਹਿੱਸੇ ਦੀ ਖਿੜਕੀ ਤੋੜ ਕੇ ਨਿਕਲਣ 'ਚ ਸਫ਼ਲ ਰਹੇ।'' ਜਿਊਂਦੇ ਬਚੇ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਸ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੀ। ਇਕ ਸਥਾਨਕ ਵਾਸੀ ਨੇ ਕਿਹਾ ਕਿ ਚਾਰ ਤੋਂ 5 ਯਾਤਰੀ ਬੱਸ ਦੀ ਇਕ ਖਿੜਕੀ ਤੋੜ ਕੇ ਨਿਕਲਣ 'ਚ ਕਾਮਯਾਬ ਰਹੇ।'' ਉਨ੍ਹਾਂ ਕਿਹਾ,''ਪਰ ਹਰ ਕੋਈ ਅਜਿਹਾ ਨਹੀਂ ਕਰ ਸਕਿਆ।'' ਸਥਾਨਕ ਵਾਸੀ ਨੇ ਕਿਹਾ,''ਜੋ ਲੋਕ ਬਾਅਦ 'ਚ ਬੱਸ ਤੋਂ ਨਿਕਲ ਸਕੇ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਰਾਜਮਾਰਗ 'ਤੇ ਦੂਜੇ ਵਾਹਨਾਂ ਤੋਂ ਮਦਦ ਮੰਗੀ ਪਰ ਕੋਈ ਨਹੀਂ ਰੁਕਿਆ।'' ਸਥਾਨਕ ਵਾਸੀ ਨੇ ਕਿਹਾ,''ਪਿੰਪਲਖੁਟਾ 'ਚ ਇਸ ਮਾਰਗ 'ਤੇ ਕਈ ਹਾਦਸੇ ਹੁੰਦੇ ਹਨ। ਮਦਦ ਦੀ ਗੁਹਾਰ ਲਗਾਉਣ 'ਤੇ ਜਦੋਂ ਉੱਥੇ ਗਏ ਤਾਂ ਅਸੀਂ ਭਿਆਨਕ ਮੰਜ਼ਰ ਦੇਖਿਆ।'' ਉਨ੍ਹਾਂ ਕਿਹਾ,''ਅੰਦਰ ਮੌਜੂਦ ਯਾਤਰੀ ਖਿੜਕੀਆਂ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਅਸੀੰ ਲੋਕਾਂ ਨੂੰ ਜਿਊਂਦੇ ਸੜਦੇ ਦੇਖਿਆ, ਅੱਗ ਇੰਨੀ ਭਿਆਨਕ ਸੀ ਕਿ ਅਸੀਂ ਕੁਝ ਨਹੀਂ ਕਰ ਸਕੇ।'' ਸਥਾਨਕ ਵਾਸੀ ਨੇ ਕਿਹਾ ਕਿ ਜੇਕਰ ਰਾਜਮਾਰਗ ਤੋਂ ਲੰਘ ਰਹੇ ਵਾਹਨ ਮਦਦ ਲਈ ਰੁਕਦੇ ਤਾਂ ਅਤੇ ਯਾਤਰੀਆਂ ਦੀ ਜਾਨ ਬਚਾਈ ਜਾ ਸਕਦੀ ਸੀ।

PunjabKesari


DIsha

Content Editor

Related News