ਲਾੜੀ ਦੀਆਂ ਸਹੇਲੀਆਂ ਨੇ ਮਜ਼ਾਕ 'ਚ ਪੁੱਛੇ ਸਵਾਲ ਤਾਂ ਰੋਣ ਲੱਗਾ ਲਾੜਾ, ਅੱਗੋਂ ਕੁੜੀ ਨੇ ਵੀ ਲਿਆ ਵੱਡਾ ਫ਼ੈਸਲਾ

Wednesday, Jun 14, 2023 - 11:38 AM (IST)

ਲਾੜੀ ਦੀਆਂ ਸਹੇਲੀਆਂ ਨੇ ਮਜ਼ਾਕ 'ਚ ਪੁੱਛੇ ਸਵਾਲ ਤਾਂ ਰੋਣ ਲੱਗਾ ਲਾੜਾ, ਅੱਗੋਂ ਕੁੜੀ ਨੇ ਵੀ ਲਿਆ ਵੱਡਾ ਫ਼ੈਸਲਾ

ਸਾਰਨ- ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਮਿਰਜਾਪੁਰ 'ਚ ਲਾੜੀ ਦੀਆਂ ਸਹੇਲੀਆਂ ਨੇ ਲਾੜੇ ਤੋਂ ਮਜ਼ਾਕ 'ਚ ਸਵਾਲ ਪੁੱਛੇ। ਇਸ 'ਤੇ ਲਾੜਾ ਰੋਣ ਲੱਗਾ। ਲਾੜੇ ਦੀ ਅਜੀਬੋ-ਗਰੀਬ ਹਰਕਤ ਦੇਖ ਕੇ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਦੇ ਫ਼ੈਸਲੇ ਤੋਂ ਬਾਅਦ ਪੂਰੀ ਰਾਤ ਕੁੜੀ ਨੂੰ ਮਨਾਉਣ ਲਈ ਗੱਲ ਹੁੰਦੀ ਰਹੀ ਪਰ ਕੁੜੀ ਆਪਣੇ ਫ਼ੈਸਲੇ 'ਤੇ ਅੜੀ ਰਹੀ। ਜਿਸ ਕਾਰਨ ਲਾੜੇ ਨੂੰ ਬਿਨਾਂ ਲਾੜੀ ਦੇ ਬਾਰਾਤ ਵਾਪਸ ਲਿਜਾਉਣੀ ਪਈ। 

ਇਹ ਵੀ ਪੜ੍ਹੋ :  ਸ਼ਖ਼ਸ ਨੇ ਪਤਨੀ ਅਤੇ 3 ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ

ਵਰਮਾਲਾ ਲਈ ਲਾੜੀ ਜਦੋਂ ਸਟੇਜ 'ਤੇ ਪਹੁੰਚੀ, ਉਦੋਂ ਲਾੜੇ ਦੀ ਹਰਕਤ ਦੇਖ ਕੇ ਸ਼ੱਕ ਹੋਇਆ। ਬਾਅਦ 'ਚ ਲਾੜਾ ਵਿਆਹ ਲਈ ਜਦੋਂ ਮੜਵਾ 'ਚ ਪਹੁੰਚਿਆ ਤਾਂ ਲਾੜੀ ਦੀਆਂ ਸਹੇਲੀਆਂ ਨੇ ਲਾੜੇ ਦਾ ਟੈਸਟ ਲੈਣਾ ਸ਼ੁਰੂ ਕਰ ਦਿੱਤਾ। ਸਵਾਲ ਪੁੱਛਣ ਤੋਂ ਤੰਗ ਆ ਕੇ ਲਾੜਾ ਰੋਣ ਲੱਗਾ। ਇਹ ਦੇਖ ਕੇ ਲਾੜੀ ਪੱਖ ਦੇ ਲੋਕ ਹੈਰਾਨ ਰਹਿ ਗਏ। ਲਾੜੀ ਬੋਲੀ ਕਿ ਇਹ ਦਿਮਾਗ਼ੀ ਹਾਲਤ ਤੋਂ ਠੀਕ ਨਹੀਂ ਲੱਗ ਰਿਹਾ, ਮੈਂ ਵਿਆਹ ਨਹੀਂ ਕਰ ਸਕਦੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News