ਸਾਵਧਾਨ! ਜੇਕਰ ਤੁਸੀਂ ਵੀ ਵਟਸਐੱਪ 'ਤੇ ਡਾਊਨਲੋਡ ਕਰਦੇ ਹੋ ਵਿਆਹ ਦੇ ਕਾਰਡ ਤਾਂ ਪੜ੍ਹੋ ਇਹ ਖ਼ਬਰ

Saturday, Feb 22, 2025 - 11:25 AM (IST)

ਸਾਵਧਾਨ! ਜੇਕਰ ਤੁਸੀਂ ਵੀ ਵਟਸਐੱਪ 'ਤੇ ਡਾਊਨਲੋਡ ਕਰਦੇ ਹੋ ਵਿਆਹ ਦੇ ਕਾਰਡ ਤਾਂ ਪੜ੍ਹੋ ਇਹ ਖ਼ਬਰ

ਰਾਜਕੋਟ- ਅੱਜ-ਕੱਲ੍ਹ ਵਟਸਐੱਪ 'ਤੇ ਵਿਆਹ ਦਾ ਸੱਦਾ ਭੇਜਣਾ ਆਮ ਗੱਲ ਹੋ ਗਈ। ਜੇਕਰ ਘਰ ਆ ਕੇ ਕੋਈ ਸੱਦਾ ਨਹੀਂ ਦਿੰਦਾ ਹੈ ਤਾਂ ਵਟਸਐੱਪ 'ਤੇ ਵਿਆਹ ਦਾ ਕਾਰਡ ਭੇਜ ਕੇ ਇਨਵਾਈਟ ਕੀਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸਾਈਬਰ ਠਗ ਨੇ ਇਨ੍ਹਾਂ ਵਿਆਹ ਦੇ ਕਾਰਡ ਨੂੰ ਵੀ ਨਹੀਂ ਛੱਡਿਆ ਹੈ ਅਤੇ ਉਹ ਇਨ੍ਹਾਂ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਠੱਗ ਰਹੇ ਹਨ। ਦਰਅਸਲ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ 'ਚ ਰਿਆਜ਼ ਭਾਈ ਗਾਲਾ ਨੂੰ 14 ਫਰਵਰੀ ਨੂੰ ਉਸ ਦੇ ਰਿਸ਼ਤੇਦਾਰ ਈਸ਼ਾਨ ਭਾਈ ਦਾ ਫੋਨ 'ਤੇ ਮੈਸੇਜ ਆਇਆ-''ਮੇਰੇ ਵਿਆਹ 'ਤੇ ਆਓ।'' ਇਸ ਦੇ ਨਾਲ ਇਕ PDF ਫਾਈਲ ਵੀ ਸੀ। ਰਿਆਜ਼ ਭਾਈ ਨੇ ਸੋਚਿਆ ਵਿਆਹ ਦਾ ਕਾਰਡ ਦੇਖ ਲਈਏ ਪਰ ਇਹ ਕਾਰਡ ਅਸਲ 'ਚ ਸਾਈਬਰ ਠੱਗਾਂ ਵਲੋਂ ਵਿਛਾਇਆ ਗਿਆ ਜਾਲ ਸੀ।

ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਜਿਸ ਨੇ ਰਿਆਜ਼ ਭਾਈ ਨੇ ਫਾਈਲ ਡਾਊਨਲੋਡ ਕੀਤੀ, ਉਸ ਦੇ ਫੋਨ ਦਾ ਕੰਟਰੋਲ ਹੈਕਰਾਂ ਦੇ ਹੱਥ 'ਚ ਚਲਾ ਗਿਆ। ਪਹਿਲਾਂ ਤਾਂ ਸਿਰਫ਼ ਇਕ ਰੁਪਏ ਹੀ ਕੱਟੇ ਗਏ, ਫਿਰ ਹੌਲੀ-ਹੌਲੀ ਪੂਰੇ 75 ਹਜ਼ਾਰ ਰੁਪਏ ਗਾਇਬ ਹੋ ਗਏ। ਜਦੋਂ ਤੱਕ ਉਸ ਨੂੰ ਕੁਝ ਸਮਝ ਆਇਆ, ਉਦੋਂ ਤੱਕ ਅਕਾਊਂਟ ਖਾਲੀ ਹੋ ਚੁੱਕਿਆ ਸੀ। ਰਿਆਜ਼ ਭਾਈ ਇਕੱਲਾ ਨਹੀਂ ਸੀ। ਕੋਲਿਥੜ ਪਿੰਡ ਦੇ ਕਿਸ਼ਾਨ ਸ਼ੈਲੇਜ ਭਾਈ ਸਾਵਲੀਆ ਨਾਲ ਵੀ ਅਜਿਹਾ ਹੀ ਹੋਇਆ। ਸਾਰੇ ਦਿਨ ਖੇਤਾਂ 'ਚ ਮਿਹਨਤ ਕਰਨ ਵਾਲੇ ਸ਼ੈਲੇਸ਼ ਭਾਈ ਨੂੰ ਵੀ ਇਸੇ ਤਰ੍ਹਾਂ ਵਿਆਹ ਦਾ ਸੱਦਾ ਮਿਲਿਆ। ਉਸ ਨੇ ਬਿਆਨ ਕਿਸੇ ਸ਼ੱਕ ਦੇ ਫਾਈਲ ਡਾਊਨਲੋਡ ਵੀ ਕੀਤੀ ਅਤੇ ਕੁਝ ਵੀ ਸਮੇਂ 'ਚ ਉਸ ਦੇ ਖਾਤੇ 'ਚੋਂ 24 ਹਜ਼ਾਰ ਰੁਪਏ ਗਾਇਬ ਹੋ ਗਏ। ਰਾਜਕੋਟ ਦੇ ਵੇਜਗਾਮ ਪਿੰਡ 'ਚ ਇਕੋ ਸਮੇਂ 'ਚ 10 ਲੋਕਾਂ ਦੇ ਫੈਨ ਹੈਕ ਕਰ ਲਏ ਗਏ। ਪਿੰਡ 'ਚ ਸਰਪੰਚ ਜੀਤੂ ਭਾਈ ਦਾ ਫੋਨ ਪਹਿਲਾਂ ਹੈਕ ਕੀਤਾ ਗਿਆ ਅਤੇ ਫਿਰ ਉਸ ਦੇ ਸੰਪਰਕ 'ਚ ਆਏ ਹੋਰ ਲੋਕਾਂ ਦਾ ਫੋਨ ਵੀ ਹੈਕ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਖਾਤੇ ਬਲਾਕ ਕਰਵਾਏ, ਨਹੀਂ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News