ਮੇਰੇ ਨਾਲੋਂ ਚੰਗੀ ਐਕਟਿੰਗ ਤਾਂ ਤੁਸੀਂ ਕਰਦੇ ਹੋ, ਮੀਟਿੰਗ ''ਚ ਹੀ ਕੰਗਨਾ ਨੇ ਅਫ਼ਸਰਾਂ ਦੀ ਲਗਾਈ ਕਲਾਸ

Saturday, Sep 05, 2026 - 07:11 PM (IST)

ਮੇਰੇ ਨਾਲੋਂ ਚੰਗੀ ਐਕਟਿੰਗ ਤਾਂ ਤੁਸੀਂ ਕਰਦੇ ਹੋ, ਮੀਟਿੰਗ ''ਚ ਹੀ ਕੰਗਨਾ ਨੇ ਅਫ਼ਸਰਾਂ ਦੀ ਲਗਾਈ ਕਲਾਸ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਨੌਤ ਨੇ ਸ਼ਨੀਵਾਰ ਨੂੰ ਅਧਿਕਾਰੀਆਂ ਦੀ ਜੰਮ ਕੇ ਕਲਾਸ ਲਗਾਈ। ਜ਼ਿਲ੍ਹਾ ਵਿਕਾਸ ਕੋਆਰਡੀਨੇਟ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਬੈਠਕ 'ਚ ਸੰਸਦ ਮੈਂਬਰ ਫੰਡ ਦਾ ਇਸਤੇਮਾਲ ਨਾ ਹੋਣ 'ਤੇ ਕੰਗਨਾ ਭੜਕ ਗਈ। ਬੈਠਕ ਦੌਰਾਨ ਕੰਗਨਾ ਨੇ ਅਧਿਕਾਰੀਆਂ ਦੀ ਸੁਸਤੀ 'ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਐਕਟਿੰਗ ਦੇ ਮਾਮਲੇ 'ਚ ਤਾਂ ਅਧਿਕਾਰੀ ਉਨ੍ਹਾਂ ਤੋਂ ਅੱਗੇ ਨਿਕਲ ਚੁੱਕੇ ਹਨ। 

ਉਨ੍ਹਾਂ ਨੇ ਕਿਹਾ,''ਇਟ ਬਿਕਮ ਏ ਬਲੱਡੀ ਜ਼ੋਕ' (ਇਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ), ਮੈਂ ਨੈਸ਼ਨਲ ਮੀਡੀਆ 'ਚ ਇਸ ਬਾਰੇ ਕੁਝ ਬੋਲ ਨਹੀਂ ਪਾ ਰਹੀ ਹਾਂ। ਲੋਕ ਮੇਰਾ ਮਜ਼ਾਕ ਉਡਾਉਂਦੇ ਹਨ। ਕੰਗਨਾ ਨੇ ਇਸ ਤੋਂ ਬਾਅਦ ਬੈਠਕ 'ਚ ਸਾਰੇ ਬਲਾਕ ਵਿਕਾਸ ਅਫ਼ਸਰ (ਬੀਡੀਓ) ਨੂੰ ਖੜ੍ਹਾ ਕਰ ਕੇ ਕਿਹਾ,''ਸੰਸਦ ਮੈਂਬਰ ਦਾ ਕੰਮ ਫੰਡ ਉਪਲੱਬਧ ਕਰਵਾਉਣਾ ਹੈ, ਜਦੋਂ ਕਿ ਉਸ ਨੂੰ ਖਰਚ ਕਰਨ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੈ। ਅਧਿਕਾਰੀ ਸਿਰਫ਼ ਖਾਨਾਪੂਰਤੀ ਲਈ ਬੈਠਕਾਂ 'ਚ ਨਾ ਆਉਣ, ਸਗੋਂ ਪਿਛਲੀਆਂ ਬੈਠਕਾਂ 'ਚ ਕੀਤੇ ਗਏ ਫੈਸਲਿਆਂ 'ਤੇ ਵੀ ਕੰਮ ਕਰਨ। ਉਨ੍ਹਾਂ ਸਵਾਲ ਕੀਤਾ ਕਿ ਪਿਛਲੀ ਬੈਠਕ 'ਚ ਜਿਹੜੇ ਮੁੱਦਿਆਂ ਅਤੇ ਸੁਝਾਵਾਂ 'ਤੇ ਚਰਚਾ ਹੋਈ ਸੀ, ਉਨ੍ਹਾਂ 'ਤੇ ਹੁਣ ਤੱਕ ਉਮੀਦ ਅਨੁਸਾਰ ਕੰਮ ਕਿਉਂ ਨਹੀਂ ਹੋਇਆ।''

ਉਨ੍ਹਾਂ ਨੇ ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਸੁਝਾਅ ਅਤੇ ਯੋਜਨਾਵਾਂ ਬਣਾਉਣ ਨਾਲ ਕੰਮ ਨਹੀਂ ਚੱਲੇਗਾ। ਇਨ੍ਹਾਂ ਸੁਝਾਵਾਂ ਨੂੰ ਜ਼ਮੀਨ 'ਤੇ ਲਾਗੂ ਕਰਨਾ ਜ਼ਰੂਰੀ ਹੈ। 11 ਕਰੋੜ ਰੁਪਏ 'ਚੋਂ ਅਜੇ ਵੀ ਅੱਧੀ ਰਾਸ਼ੀ ਦਾ ਇਸਤੇਮਾਲ ਨਹੀਂ ਹੋਇਆ ਹੈ। ਲੋਕ ਮੈਨੂੰ ਨਿਠੱਲਾ ਕਹਿੰਦੇ ਹਨ ਪਰ ਤੁਸੀਂ ਇੱਥੇ ਸਿਰਫ਼ ਤਨਖਾਹ ਚੁੱਕਣ ਆ ਜਾਂਦੇ। ਕੰਗਨਾ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੇਂਦਰ ਤੋਂ ਪੈਸਾ ਮਿਲਣ ਦੇ ਬਾਵਜੂਦ ਕਈ ਵਿਕਾਸ ਕੰਮ ਅੱਗੇ ਕਿਉਂ ਨਹੀਂ ਵੱਧ ਰਹੇ। ਉਨ੍ਹਾਂ ਕਿਹਾ ਕਿ ਕਿਤੇ ਜ਼ਮੀਨ ਦੀ ਸਮੱਸਿਆ ਹੈ ਤਾਂ ਕਿਤੇ ਮਨਜ਼ੂਰੀ ਅਤੇ ਐੱਨਓਸੀ ਕਾਰਨ ਫੰਡ ਅਟਕਿਆ ਹੋਇਆ ਹੈ। ਅਜਿਹੇ ਸਾਰੇ ਮਾਮਲਿਆਂ ਦੀ ਪੂਰੀ ਸਥਿਤੀ ਸਾਹਮਣੇ ਲਿਆਉਣ ਲਈ ਕਿਹਾ। ਕੰਗਨਾ ਨੇ ਕਿਹਾ ਕਿ ਹਰ ਕੰਮ ਦੀ ਸਥਿਤੀ ਸਪੱਸ਼ਟ ਨਹੀਂ ਚਾਹੀਦੀ ਹੈ। ਕਿੰਨੇ ਕੰਮ 40,50, 60 ਜਾਂ 80 ਫੀਸਦੀ ਤੱਕ ਪੂਰੇ ਹੋਏ ਹਨ, ਇਸ ਦੀ ਵੱਖ-ਵੱਖ ਸੂਚੀ  ਬਣਾਈ ਜਾਵੇ। ਨਾਲ ਹੀ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਸਮੇਂਬੱਧ ਯੋਜਨਾ ਤਿਆਰ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News