ਵਟਸਐਪ ਨੇ ਨਵੰਬਰ 2021 ''ਚ 17.5 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ ਨੂੰ ਕੀਤਾ ਬੰਦ : ਰਿਪੋਰਟ

Sunday, Jan 02, 2022 - 01:48 AM (IST)

ਵਟਸਐਪ ਨੇ ਨਵੰਬਰ 2021 ''ਚ 17.5 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ ਨੂੰ ਕੀਤਾ ਬੰਦ : ਰਿਪੋਰਟ

ਨਵੀਂ ਦਿੱਲੀ-ਸੋਸ਼ਲ ਮੀਡੀਆ ਕੰਪਨੀ ਵਟਸਐਪ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਉਸ ਨੇ ਨਵੰਬਰ 2021 'ਚ 17.5 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ ਨੂੰ ਬੰਦ ਕੀਤਾ, ਜਦਕਿ ਇਸ ਦੌਰਾਨ ਉਸ ਨੂੰ 602 ਸ਼ਿਕਾਇਤਾਂ ਮਿਲੀਆਂ। ਆਪਣੀ ਤਾਜ਼ਾ ਰਿਪੋਰਟ 'ਚ ਮੈਸੇਜਿੰਗ ਮੰਚ ਨੇ ਕਿਹਾ ਕਿ ਇਸ ਦੌਰਾਨ ਵਟਸਐਪ 'ਤੇ 17,59,000 ਭਾਰਤੀ ਖਾਤਿਆਂ ਨੂੰ ਬੰਦ ਕੀਤਾ ਗਿਆ। ਰਿਪੋਰਟ ਮੁਤਾਬਕ ਭਾਰਤੀਆਂ ਖਾਤਿਆਂ ਦੀ ਪਛਾਣ +91 ਫੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਸੂਬਿਆਂ ਨੂੰ ਲਿਖਿਆ ਪੱਤਰ, ਕੋਰੋਨਾ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਵਟਸਐਪ ਦੇ ਇਕ ਬੁਲਾਰੇ ਨੇ ਕਿਹਾ ਕਿ ਆਈ.ਟੀ. ਨਿਯਮ 2021 ਮੁਤਾਬਕ ਅਸੀਂ ਨਵੰਬਰ ਮਹੀਨੇ ਲਈ ਆਪਣੀ ਛੇਵੀਂ ਮਾਸਿਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਉਪਭੋਗਤਾ-ਸੁਰੱਖਿਆ ਰਿਪੋਰਟ 'ਚ ਉਪਭੋਤਾਵਾਂ ਦੀਆਂ ਸ਼ਿਕਾਇਤਾਂ ਦਾ ਬਿਊਰੋ ਅਤੇ ਵਟਸਐਪ ਵੱਲੋਂ ਕੀਤੀ ਗਈ ਸੰਬੰਧਿਤ ਕਾਰਵਾਈ ਵੱਲੋਂ ਕੀਤੀ ਗਈ ਸੰਬੰਧਿਤ ਕਾਰਵਾਈ ਨਾਲ ਹੀ ਵਟਸਐਪ ਵੱਲੋਂ ਖੁਦ ਕੀਤੀਆਂ ਗਈਆਂ ਕਾਰਵਾਈਆਂ ਵੀ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਵਟਸਐਪ ਨੇ ਨਵੰਬਰ 'ਚ 17.5 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲੱਗਾ ਦਿੱਤੀ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕੀ 95 ਫੀਸਦੀ ਤੋਂ ਜ਼ਿਆਦਾ ਪਾਬੰਦੀਆਂ ਆਟੋਮੇਟਿਡ ਜਾਂ ਬਲਕ ਮੈਸੇਜਿੰਗ (ਸਪੈਮ) ਨੇ ਅਣਅਧਿਕਾਰਤ ਵਰਤੋਂ ਕਾਰਨ ਹਨ।

ਇਹ ਵੀ ਪੜ੍ਹੋ :ਮਹਿੰਦਰਾ ਦੀ ਕੁੱਲ ਵਿਕਰੀ ਦਸੰਬਰ 'ਚ 11 ਫੀਸਦੀ ਵਧੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News