WhatsApp ''ਚ ਆ ਰਿਹੈ ਗਜ਼ਬ ਦਾ ਫੀਚਰ, ਖੁਸ਼ੀ ਨਾਲ ਝੂਮ ਉਠਣਗੇ ਯੂਜ਼ਰਜ਼

Wednesday, Jan 22, 2025 - 12:31 AM (IST)

WhatsApp ''ਚ ਆ ਰਿਹੈ ਗਜ਼ਬ ਦਾ ਫੀਚਰ, ਖੁਸ਼ੀ ਨਾਲ ਝੂਮ ਉਠਣਗੇ ਯੂਜ਼ਰਜ਼

ਗੈਜੇਟ ਡੈਸਕ- ਵਟਸਐਪ ਜੋ ਮੈਟਾ ਦੀ ਮਲਕੀਅਤ ਵਾਲਾ ਇਕ ਲੋਕਪ੍ਰਸਿੱਧ ਮੈਸੇਜਿੰਗ ਐਪ ਹੈ, ਜਲਦੀ ਹੀ ਆਪਣੇ ਯੂਜ਼ਰਜ਼ ਆਪਣੇ ਸਟੇਟਸ ਅਪਡੇਟਸ 'ਚ ਮਿਊਜ਼ਿਕ ਜੋੜ ਸਕਣਗੇ। 

ਇਹ ਫੀਚਰ ਫਿਲਹਾਲ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਵਰਜ਼ਨਾਂ ਲਈ ਚੁਣੇ ਹੋਏ ਬੀਟਾ ਯੂਜ਼ਰਜ਼ ਦੇ ਨਾਲ ਟੈਸਟਿੰਗ ਪੜਾਅ 'ਚ ਹੈ। ਜ਼ਿਕਰਯੋਗ ਹੈ ਕਿ ਮੈਟਾ ਦਾ ਹੀ ਇਕ ਹੋਰ ਐਪ ਇੰਸਟਾਗ੍ਰਾਮ ਪਹਿਲਾਂ ਤੋਂ ਹੀ ਆਪਣੇ ਯੂਜ਼ਰਜ਼ ਨੂੰ ਸਟੋਰੇਜ਼ 'ਚ ਮਿਊਜ਼ਿਕ ਜੋੜਨ ਦੀ ਸਹੂਲਤ ਦਿੰਦਾ ਹੈ। 

Android ਅਤੇ iOS ਯੂ਼ਰਜ਼ ਲਈ ਮਿਊਜ਼ਿਕ ਸਟੇਟਸ ਫੀਚਰ

ਫੀਚਰ ਟ੍ਰੈਕਰ WABetaInfo ਦੇ ਅਨੁਸਾਰ, ਵਟਸਐਪ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਸਟੇਟਸ ਅਪਡੇਟ 'ਚ ਮਿਊਜ਼ਿਕ ਜੋੜਨ ਦੀ ਸਹੂਲਤ ਦੇਵੇਗਾ। ਇਹ ਸਹੂਲਤ ਫਿਲਹਾਲ ਉਨ੍ਹਾਂ ਯੂਜ਼ਰਜ਼ ਲਈ ਉਪਲੱਬਧ ਹੈ ਜਿਨ੍ਹਾਂ ਨੇ WhatsApp ਬੀਟਾ ਦਾ 2.25.2.5 ਅਪਡੇਟ ਇੰਸਟਾਲ ਕੀਤਾ ਹੈ। ਜਲਦੀ ਹੀ ਇਸਨੂੰ ਹੋਰ ਐਂਡਰਾਇਡ ਯੂਜ਼ਰਜ਼ ਲਈ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ WABetaInfo ਨੇ ਦੱਸਿਆ ਕਿ iOS ਯੂਜ਼ਰਜ਼ ਲਈ ਵੀ ਵਟਸਐਪ ਬੀਟਾ 25.1.10.73 ਅਪਡੇਟ ਦੇ ਨਾਲ ਇਹ ਸਹੂਲਤ ਪੇਸ਼ ਕੀਤੀ ਜਾ ਰਹੀ ਹੈ। 

ਇੰਝ ਕੰਮ ਕਰੇਗਾ ਮਿਊਜ਼ਿਕ ਸਟੇਟਸ ਫੀਚਰ

Android ਅਤੇ iOS ਦੋਵਾਂ ਯੂਜ਼ਰਜ਼ ਲਈ ਸਟੇਟਸ ਅਪਡੇਟ ਆਪਸ਼ਨ 'ਚ ਇਕ ਨਵਾਂ ਮਿਊਜ਼ਿਕ ਬਟਨ ਉਪਲੱਬਧ ਹੋਵੇਗਾ, ਜੋ ਡਰਾਇੰਗ, ਟੈਕਸਟ ਅਤੇ ਹੋਰ ਐਡੀਟਿੰਗ ਆਪਸ਼ਨਾਂ ਦੇ ਨਾਲ ਦਿਖਾਈ ਦੇਵੇਗਾ। ਇਸ ਬਟਨ ਰਾਹੀਂ ਯੂਜ਼ਰਜ਼ ਗਾਣੇ ਜਾਂ ਕਲਾਕਾਰਾਂ ਨੂੰ ਲੱਭ ਸਕਦੇ ਹਨ ਅਤੇ ਆਪਣੀ ਪਸੰਦ ਦਾ ਗਾਣਾ ਚੁਣ ਸਕਦੇ ਹੋ। 

ਗਾਣਾ ਚੁਣਨ ਤੋਂ ਬਾਅਦ ਯੂਜ਼ਰਜ਼ ਇਹ ਤੈਅ ਕਰ ਸਕਦੇ ਹਨ ਕਿ ਗਾਣੇ ਦੇ ਕਿਸ ਹਿੱਸੇ ਦੀ ਵਰਤੋਂ ਕਰਨੀ ਹੈ। ਜੇਕਰ ਸਟੇਟਸ ਅਪਡੇਟ ਫੋਟੋ ਆਧਾਰਿਤ ਹੈ ਤਾਂ ਮਿਊਜ਼ਿਕ ਕਲਿੱਪ ਦੀ ਮਿਆਦ ਜ਼ਿਆਦਾ ਤੋਂ ਜ਼ਿਆਦਾ 15 ਸਕਿੰਟ ਹੋ ਸਕਦੀ ਹੈ। ਉਥੇ ਹੀ ਵੀਡੀਓ ਸਟੇਟਸ ਲਈ ਮਿਊਜ਼ਿਕ ਕਲਿੱਪ ਦੀ ਮਿਆਦ ਵੀਡੀਓ ਦੀ ਲੰਬਾਈ 'ਤੇ ਨਿਰਭਰ ਕਰੇਗੀ। 


author

Rakesh

Content Editor

Related News