ਪੰਜਾਬ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਵਾਟਸਐਪ ਚਲਾਉਣ 'ਤੇ ਲੱਗੀ ਪਾਬੰਦੀ

Sunday, Feb 16, 2020 - 10:31 PM (IST)

ਪੰਜਾਬ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਵਾਟਸਐਪ ਚਲਾਉਣ 'ਤੇ ਲੱਗੀ ਪਾਬੰਦੀ

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਵਾਟਸਐਪ ਦੇ ਜ਼ਰੀਏ ਜ਼ਰੂਰੀ ਦਸਤਾਵੇਜ਼ਾਂ ਦੇ ਆਦਾਨ-ਪ੍ਰਦਾਨ ਨੂੰ ਲੈ ਕੇ ਸਰਕਾਰੀ ਦਫਤਰਾਂ ਵਿਚ ਇਸ ਐਪ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਹੈ। ਸਬੰਧਿਤ ਵਿਅਕਤੀਆਂ ਨੂੰ ਖੁਫੀਆ ਜਾਣਕਾਰੀ ਲੀਕ ਹੋਣ ਦੇ ਮੱਦੇਨਜ਼ਰ ਸੂਬੇ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਐਕਸਪ੍ਰੈਸ ਟਿ੍ਰਬਿਊਨ ਦੀ ਰਿਪੋਰਟ ਮੁਤਬਕ, ਸੂਬਾਈ ਅਧਿਕਾਰੀਆਂ ਨੂੰ ਇਸ ਬਾਬਤ ਜਾਣਕਾਰੀ ਮਿਲੀ ਸੀ ਕਿ ਸਰਕਾਰੀ ਵਿਭਾਗ ਵਾਟਸਐਪ ਦਾ ਇਸਤੇਮਾਲ ਆਪਣੇ ਦਫਤਰ ਦੇ ਮਾਮਲਿਆਂ ਨੂੰ ਚਲਾਉਣ ਲਈ ਕਰ ਰਹੇ ਹਨ ਅਤੇ ਮੈਸੇਜਿੰਗ ਸਰਵਿਸ 'ਤੇ ਦਸਤਾਵੇਜ਼ਾਂ ਦਾ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਵਾਟਸਐਪ ਗਰੁੱਪ ਉਂਝ ਤਾਂ ਇਸੇ ਉਦੇਸ਼ ਲਈ ਬਣਾਏ ਗਏ ਸਨ ਪਰ ਜਦ ਦਸਤਾਵੇਜ਼ਾਂ ਦੇ ਕਥਿਤ ਤੌਰ 'ਤੇ ਲੀਕ ਹੋਣ ਦੀ ਗੱਲ ਸਾਹਮਣੇ ਆਈਆਂ, ਉਦੋਂ ਸੂਬਾਈ ਸਰਕਾਰ ਨੇ ਇਸ ਐਪਸ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ।

ਸਰਕਾਰ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਕ੍ਰਾਸ ਪਲੇਟਫਾਰਮ ਮੈਸੇਜਿੰਗ ਐਪ ਦੇ ਜ਼ਰੀਏ ਖਤਰਾ ਹੋ ਸਕਦਾ ਹੈ, ਇਸ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰ ਆਖਿਆ ਹੈ ਕਿ ਉਹ ਵਾਟਸਐਪ ਦਾ ਇਸਤੇਮਾਲ ਬੰਦ ਕਰਨ। ਸੂਬਾਈ ਸਰਕਾਰ ਦੇ ਅਧਿਕਾਰੀਆਂ ਨੇ ਆਖਿਆ ਕਿ ਸਰਵਿਸ ਐਂਡ ਜਨਰਲ ਐਡਮਿਨੀਸਟ੍ਰੇਸ਼ਨ ਡਿਪਾਰਟਮੈਂਟ (ਐਸ. ਐਂਡ. ਜੀ. ਏ. ਡੀ.) ਨੇ ਇਸ ਬਾਬਤ ਆਦੇਸ਼ ਜਾਰੀ ਕੀਤੇ ਹਨ।


author

Khushdeep Jassi

Content Editor

Related News