ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ

Sunday, Nov 10, 2019 - 01:15 AM (IST)

ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ

ਨਵੀਂ ਦਿੱਲੀ — ਕਸ਼ਮੀਰ ਅਤੇ ਰਾਮ ਮੰਦਰ ਤੋਂ ਬਾਅਦ ਇਹ ਸਵਾਲ ਲਾਜ਼ਮੀ ਹੈ ਕਿ ਹੁਣ ਭਾਜਪਾ ਦੇ ਰਾਸ਼ਟਰਵਾਦੀ ਏਜੰਡੇ 'ਚ ਕੀ ਹੋਵੇਗਾ। ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਲਈ ਫਿਲਹਾਲ ਵਿਕਾਸ ਨਾਲ ਜੁੜੇ ਆਪਣੇ ਏਜੰਡੇ ਤੋਂ ਇਲਾਵਾ ਘੁਸਪੈਠੀਆਂ ਤੋਂ ਨਜਿੱਠਣ ਲਈ ਪੂਰੇ ਦੇਸ਼ 'ਚ ਐੱਨ.ਆਰ.ਸੀ. ਤੇ ਨਾਗਰਿਕਤਾ ਕਾਨੂੰਨ 'ਚ ਸੋਧ 'ਤੇ ਹੀ ਕੇਂਦਰਿਤ ਰਹੇਗੀ।
ਦਰਅਸਲ ਲੰਬੇ ਸਮੇਂ ਤੋਂ ਅਯੁੱਧਿਆ, ਧਾਰਾ 370 ਅਤੇ ਸਮਾਨ ਨਾਗਰਿਕ ਕੋਡ ਭਾਜਪਾ ਦੇ ਰਾਜਨੀਤਕ ਏਜੰਡੇ 'ਚ ਅਹਿਮ ਰਿਹਾ ਹੈ। ਵਿਰੋਧੀ ਦਲਾਂ ਨੇ ਭਾਵੇ ਇਨ੍ਹਾਂ ਨੂੰ ਫਿਰਕੂ ਏਜੰਡਾ ਕਰਾਰ ਦਿੱਤਾ ਹੋਵੇ ਪਰ ਭਾਜਪਾ ਹਮੇਸ਼ਾ ਇਨ੍ਹਾਂ ਨੂੰ ਰਾਸ਼ਟਰਵਾਦੀ ਏਜੰਡੇ ਦਾ ਹਿੱਸਾ ਦੱਸਦੀ ਰਹੀ ਹੈ। ਇਥੇ ਤਕ ਕਿ ਸਿਟਿਜ਼ਨ ਐਕਟ ਅਤੇ ਐੱਨ.ਆਰ.ਸੀ. ਨੂੰ ਵੀ ਵਿਰੋਧੀ ਵੱਲੋਂ ਫਿਰਕੂ ਕਰਾਰ ਦਿੱਤਾ ਜਾਂਦਾ ਰਿਹਾ ਹੈ।


author

Inder Prajapati

Content Editor

Related News