ਮਹਾਰਾਸ਼ਟਰ ’ਚ ਕੀ ਚੱਲ ਰਿਹਾ ਹੈ?

Friday, Feb 07, 2025 - 12:17 AM (IST)

ਮਹਾਰਾਸ਼ਟਰ ’ਚ ਕੀ ਚੱਲ ਰਿਹਾ ਹੈ?

ਨੈਸ਼ਨਲ ਡੈਸਕ- ਦਿੱਲੀ ਚੋਣਾਂ ਖਤਮ ਹੋਣ ਦੇ ਨਾਲ ਹੀ ਭਾਜਪਾ ਦਾ ਧਿਆਨ ਜੇ. ਪੀ. ਨੱਡਾ ਦੀ ਥਾਂ ’ਤੇ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਨ ’ਤੇ ਹੋਵੇਗਾ। ਇਸ ਤੋਂ ਇਲਾਵਾ ਉਹ ਮਹਾਰਾਸ਼ਟਰ ਸਮੇਤ ਸੂਬੇ ਦੇ ਮੁੱਦਿਆਂ ਨੂੰ ਠੀਕ ਕਰਨ ਦੀ ਤਿਆਰੀ ਵਿਚ ਦਿਖ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਕ ਤਾਜ਼ਾ ਟਿੱਪਣੀ ਤੋਂ ਸੰਕੇਤ ਮਿਲਦਾ ਹੈ ਕਿ ਸੂਬੇ ਵਿਚ ਕੁਝ ਤਾਂ ਚੱਲ ਰਿਹਾ ਹੈ।

ਇਹ ਸਭ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਦਿੱਗਜ ਸ਼ਰਦ ਪਵਾਰ ਨਾਲ ਸੁਹਿਰਦ ਸਬੰਧ ਹਨ ਪਰ ਅਮਿਤ ਸ਼ਾਹ ਨੇ ਇਕ ਵੱਖਰਾ ਸੁਰ ਅਲਾਪਿਆ ਹੈ ਅਤੇ ਉਹ 84 ਸਾਲਾ ਪਵਾਰ ਵਿਰੁੱਧ ਨਿੱਜੀ ਹਮਲੇ ਸ਼ੁਰੂ ਕਰ ਰਹੇ ਹਨ। ਇਸ ਨਾਲ ਭਾਰਤੀ ਜਨਤਾ ਪਾਰਟੀ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਮੱਥੇ ਵੱਟ ਪੈ ਗਿਆ ਹੈ। ਸ਼ਾਹ ਦਾ ਗੁੱਸਾ ਉਦੋਂ ਤੋਂ ਸ਼ੁਰੂ ਹੋ ਗਿਆ ਜਦੋਂ ਪਵਾਰ ਨੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਕਿਸਾਨਾਂ ਵੱਲੋਂ ਲਿਆਂਦੇ ਗਏ ਅਨਾਰ ਦਿੱਤੇ ਸਨ। ਮੋਦੀ-ਪਵਾਰ ਮੁਲਾਕਾਤ ਤੋਂ ਐੱਨ. ਸੀ. ਪੀ. ਦੇ ਦੋਵਾਂ ਧੜਿਆਂ ਦੇ ਇਕੱਠੇ ਆਉਣ ਅਤੇ ਭਾਜਪਾ ਪ੍ਰਤੀ ਗਰਮਜੋਸ਼ੀ ਵਧਾਉਣ ਬਾਰੇ ਚਰਚਾ ਸ਼ੁਰੂ ਹੋ ਗਈ।

ਅਮਿਤ ਸ਼ਾਹ ਮਹਾਰਾਸ਼ਟਰ ਦੀ ਰਾਜਨੀਤਕ ਸਥਿਤੀ ਵਿਚ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਅਤੇ ਚਾਹੁੰਦੇ ਹਨ ਕਿ ਭਾਜਪਾ-ਸ਼ਿੰਦੇ ਅਤੇ ਅਜੀਤ ਪਵਾਰ ਧੜੇ ਕਾਇਮ ਰਹਿਣ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਜੀਤ ਪਵਾਰ ਨਾਲ ਜ਼ਿਆਦਾ ਸਹਿਜ ਹਨ ਅਤੇ ਚਾਹੁੰਦੇ ਹਨ ਕਿ ਸ਼ਿੰਦੇ ਦੀ ਸ਼ਿਵ ਸੈਨਾ ਹੋਰ ਕਮਜ਼ੋਰ ਹੋਵੇ ਪਰ ਸ਼ਾਹ ਨੇ ਇਸ ਸਾਰਿਆਂ ’ਤੇ ਰੋਕ ਲਗਾ ਦਿੱਤੀ ਅਤੇ ਪਵਾਰ ’ਤੇ ‘ਧੋਖਾ’ ਅਤੇ ‘ਵਿਸ਼ਵਾਸਘਾਤ’ ਦੀ ਸਿਆਸਤ ਦੇ ਜਨਕ ਹੋਣ ਦਾ ਦੋਸ਼ ਲਾਇਆ।

ਪਵਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਅਣਉਚਿਤ ਹੈ। ਸੀਨੀਅਰ ਨੇਤਾ ਨੇ ਵੀ ਸ਼ਾਹ ’ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਗੁਜਰਾਤ ਤੋਂ ਕੱਢੇ ਜਾਣ ਦੀ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ‘ਤੜੀਪਾਰ’ ਕਰਾਰ ਦਿੱਤਾ। ਇਸ ਤੋਂ ਬਾਅਦ ਸ਼ਾਹ ਨੇ ਯੂ. ਪੀ. ਏ. ਦੇ ਤਹਿਤ ਖੇਤੀਬਾੜੀ ਮੰਤਰੀ ਵਜੋਂ ਪਵਾਰ ਨੂੰ ਬੇਕਾਰ ਕਰਾਰ ਦੇ ਕੇ ਫਿਰ ਤੋਂ ਉਨ੍ਹਾਂ ’ਤੇ ਹਮਲਾ ਕੀਤਾ। ਇਹ ਸਭ ਜਾਣਦੇ ਹਨ ਕਿ ਸ਼ਾਹ ਚਾਹੁੰਦੇ ਹਨ ਕਿ ਸ਼ਿੰਦੇ ਮਹਾਯੁਤੀ ਵਿਚ ਡਟੇ ਰਹਿਣ ਅਤੇ ਸ਼ਰਦ ਪਵਾਰ ਦੇ ਮਹਾਯੁਤੀ ਵਿਚ ਦਾਖਲੇ ਦੇ ਵਿਰੁੱਧ ਰਹਿਣ। ਆਰ. ਐੱਸ. ਐੱਸ. ਵੀ ਸ਼ਰਦ ਪਵਾਰ ਦੇ ਵੀ ਵਿਰੁੱਧ ਹਨ।


author

Rakesh

Content Editor

Related News