ਅਜਬ-ਗਜ਼ਬ: ਤਾਮਿਲਨਾਡੁ ’ਚ ‘ਵ੍ਹੇਲ ਦੀ ਉਲਟੀ’ ਜ਼ਬਤ, ਕਰੋੜਾਂ ਰੁਪਏ ਹੈ ਕੀਮਤ

Sunday, May 21, 2023 - 01:58 AM (IST)

ਚੇਨਈ (ਏ. ਐੱਨ. ਆਈ.)- ਤਾਮਿਲਨਾਡੁ ਵਿਚ ਤੂਤੀਕੋਰਿਨ ਸਮੁੰਦਰੀ ਤੱਟ ਨੇੜੇ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 18.1 ਕਿੱਲੋ ਦੀ ਵ੍ਹੇਲ ਐਂਬਰਗ੍ਰੀਸ ਜ਼ਬਤ ਕੀਤੀ ਗਈ ਹੈ ਜਿਸ ਦੀ ਕੀਮਤ ਬਾਜ਼ਾਰ ਵਿਚ ਲਗਭਗ 3.16 ਕਰੋੜ ਰੁਪਏ ਹੈ। ਐਂਬਰਗ੍ਰੀਸ ਵ੍ਹੇਲ ਦੀ ਉਲਟੀ ਨੂੰ ਕਿਹਾ ਜਾਂਦਾ ਹੈ। ਇਸ ਨੂੰ ਫਲੋਟਿੰਗ ਗੋਲਡ ਵੀ ਕਿਹਾ ਜਾਂਦਾ ਹੈ। ਐਂਬਰਗ੍ਰੀਸ ਕਾਲੇ ਰੰਗ ਦਾ ਇਕ ਪਦਾਰਥ ਹੁੰਦਾ ਹੈ ਅਤੇ ਮੋਸ ਵਾਂਗ ਲਗਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਪੁਲਸ ਨੂੰ ਦਿੱਤਾ ਅਲਟੀਮੇਟਮ

ਵ੍ਹੇਲ ਮੱਛੀ ਦੀ ਅੰਤੜੀ ਤੋਂ ਨਿਕਲਣ ਵਾਲੀ ਐਂਬਰਗ੍ਰੀਸ ’ਚੋਂ ਖੁਸ਼ਬੋ ਨਿਕਲਦੀ ਹੈ। ਪਰਫਿਊਮ ਬਣਾਉਣ ਵਾਲੀਆਂ ਕੰਪਨੀਆਂ ਇਸ ਦੀ ਵਰਤੋਂ ਕਰਦੀਆਂ ਹਨ। ਦਰਅਸਲ, ਇਹ ਪਰਫਿਊਮ ਦੀ ਖੁਸ਼ਬੋ ਨੂੰ ਲੰਬੇ ਸਮੇਂ ਤਕ ਬਰਕਰਾਰ ਰੱਖਦਾ ਹੈ। ਪਰਫਿਊਮ ਬਣਾਉਣ ਤੋਂ ਇਲਾਵਾ ਇਸ ਦੀ ਵਰਤੋਂ ਦਵਾਈਆਂ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ। ਇਸੇ ਕਾਰਨ ਇਸ ਦੀ ਕੀਮਤ ਬਾਜ਼ਾਰ ਵਿਚ ਬਹੁਤ ਜ਼ਿਆਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News