ਪਹਿਲਵਾਨਾਂ ਦੇ ਦੋਸ਼ਾਂ ਵਿਚਾਲੇ ਖੇਡ ਮੰਤਰਾਲੇ ਦੀ ਸਖ਼ਤ ਕਾਰਵਾਈ, ਕੁਸ਼ਤੀ ਸੰਘ ਦਾ ਸਹਾਇਕ ਸਕੱਤਰ ਬਰਖ਼ਾਸਤ

Saturday, Jan 21, 2023 - 10:54 PM (IST)

ਪਹਿਲਵਾਨਾਂ ਦੇ ਦੋਸ਼ਾਂ ਵਿਚਾਲੇ ਖੇਡ ਮੰਤਰਾਲੇ ਦੀ ਸਖ਼ਤ ਕਾਰਵਾਈ, ਕੁਸ਼ਤੀ ਸੰਘ ਦਾ ਸਹਾਇਕ ਸਕੱਤਰ ਬਰਖ਼ਾਸਤ

ਨੈਸ਼ਨਲ ਡੈਸਕ: ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉੱਧਰ, ਭਾਰਤੀ ਕੁਸ਼ਤੀ ਸੰਘ ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਖੇਡ ਸੰਸਥਾ 'ਚ 'ਤਾਨਾਸ਼ਾਹੀ ਅਤੇ ਕੁਪ੍ਰਬੰਧ' ਦੀ ਕੋਈ ਗੁੰਜਾਇਸ਼ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਵਿਗੜੀ, PGI 'ਚ ਦਾਖ਼ਲ

ਦੱਸ ਦੇਇਏ ਕਿ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਰਵੀ ਦਹੀਆ, ਦੀਪਕ ਪੂਨੀਆ ਸਣੇ ਹੋਰ ਪਹਿਲਵਾਨਾਂ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਨੌਜਵਾਨ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਬੀਤੀ ਦੇਰ ਰਾਤ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਹੋਈ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੇ ਮੰਗਾਂ ਦਾ ਹੱਲ ਹੋਣ ਦਾ ਭਰੋਸਾ ਮਿਲਣ 'ਤੇ ਰੋਸ ਪ੍ਰਦਰਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦਾ ਇੰਤਕਾਲ ਕਰਨ ਲਈ ਪਟਵਾਰੀ ਨੇ ਮੰਗੇ 20 ਹਜ਼ਾਰ, ਹੈਲਪਲਾਈਨ ਰਾਹੀਂ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ

ਇਸ ਤੋਂ ਬਾਅਦ ਅੱਜ ਭਾਰਤੀ ਓਲੰਪਿਕ ਸੰਘ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ। ਆਈ.ਓ.ਏ ਵੱਲੋਂ ਜਾਰੀ ਇਕ ਬਿਆਨ ਦੱਸਿਆ ਗਿਆ ਕਿ ਜਾਂਚ ਕਮੇਟੀ ਦੇ ਮੈਂਬਰਾਂ ਵਿਚ ਮੈਰੀਕਾਮ, ਡੋਲਾ ਬੈਨਰਜੀ, ਅਲਕਨੰਦਾ ਅਸ਼ੋਕ, ਯੋਗੇਸ਼ਵਰ ਦੱਤ, ਸਹਿਦੇਵ ਯਾਦਵ ਅਤੇ ਦੋ ਵਕੀਲ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News