ਰੇਲਵੇ ਦੇ ਵਿਸਟਾਡੋਮ ਡੱਬਿਆਂ ਤੋਂ ਪੱਛਮੀ ਘਾਟ ਦਾ ਮਨਮੋਹਕ ਦ੍ਰਿਸ਼ ਦੇਵੇਗਾ ਦਿਖਾਈ
Sunday, Jul 11, 2021 - 06:40 PM (IST)

ਬੈਂਗਲੁਰੂ- ਦੱਖਣੀ ਪੱਛਮੀ ਰੇਲਵੇ ਨੇ ਯਾਤਰੀਆਂ ਨੂੰ ਨਯਨਾਭਿਰਾਮ ਪੱਛਮੀ ਘਾਟਾਂ ਦਾ ਦਰਸ਼ਨ ਕਰਵਾਉਣ ਲਈ ਐਕਸਪ੍ਰੈਸ ਟਰੇਨਾਂ 'ਚ 2 ਵਿਸਟਾਡੋਮ ਡੱਬੇ ਲਗਾਏ ਹਨ। ਦੱਖਣੀ ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਅਨੀਸ਼ ਹੇਗੜੇ ਅਨੁਸਾਰ ਇਸ ਟਰੇਨ ਦਾ ਮਾਰਗ ਪੱਛਮੀ ਘਾਟ, ਵਿਸ਼ੇਸ਼ ਰੂਪ ਨਾਲ ਸਕਲੇਸ਼ਪੁਰ-ਸੁਬ੍ਰਹਿਮਨਯ ਘਾਟ ਤੋਂ ਹੋ ਕੇ ਲੰਘਦਾ ਹੈ। ਉਨ੍ਹਾਂ ਕਿਹਾ ਕਿ ਪਹਾੜਾਂ, ਘਾਟਾਂ, ਹਰਿਆਲੀ ਦੇ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਮਾਨਸੂਨ 'ਚ ਇਸ ਖੇਤਰ ਦੀ ਸੁੰਦਰਤਾ ਹੋਰ ਵੱਧ ਜਾਂਦੀ ਹੈ।''
ਹੇਗੜੇ ਨੇ ਕਿਹਾ ਕਿ ਟਰੇਨ 'ਚ 2 ਵਿਸਟਾਡੋਮ ਡੱਬੇ ਹੋਣਗੇ। ਹਰੇਕ ਡੱਬੇ 'ਚ 44 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਦੀਆਂ ਸੀਟਾਂ 180 ਡਿਗਰੀ ਤੱਕ ਘੁੰਮ ਸਕਦੀਆਂ ਹਨ, ਜਦੋਂ ਕਿ ਚੌੜੀ ਅਤੇ ਵੱਡੀਆਂ ਖਿੜਕੀਆਂ ਤੋਂ ਯਾਤਰੀਆਂ ਨੂੰ ਬਾਹਰ ਦਾ ਨਜ਼ਾਰਾ ਸਾਫ਼-ਸਾਫ਼ ਦਿਸੇਗਾ। ਉਨ੍ਹਾਂ ਦੱਸਿਆ ਕਿ ਵਿਸਟਾਡੋਮ ਡੱਬਿਆਂ ਦਾ ਨਿਰਮਾਣ ਚੇਨਈ 'ਚ ਇੰਟੀਗ੍ਰਲ ਕੋਚ ਫੈਕਟਰੀ ਵਲੋਂ ਐੱਲ.ਐੱਚ.ਬੀ. (ਲਿੰਕੇ-ਹਾਫਮੈਨ-ਬੁਸ਼ ਪਲੇਟਫਾਰਮ-ਟੈਕਨਾਲੋਜੀ) 'ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਸ਼ੀਸ਼ੇ ਦੀ ਛੱਤ ਹੈ, ਜਿਸ ਨਾਲ ਯਾਤਰੀ ਖੁੱਲ੍ਹੇ ਆਸਮਾਨ ਦਾ ਨਜ਼ਾਰਾ ਦੇਖ ਸਕਦੇ ਹਨ। ਇਸ ਦੇ ਹੋਰ ਡੱਬਿਆਂ ਅੰਦਰ ਯਾਤਰੀਆਂ ਲਈ ਕੁਝ ਹੋਰ ਸਹੂਲਤਾਂ ਵੀ ਹਨ।