ਵੋਟਿੰਗ ਤੋਂ ਪਹਿਲਾਂ ਪੱਛਮੀ ਬੰਗਾਲ ''ਚ ਹਿੰਸਾ
Sunday, May 19, 2019 - 09:20 AM (IST)

ਕੋਲਕਾਤਾ—ਲੋਕ ਸਭਾ ਦੇ ਆਖਰੀ ਪੜਾਅ 'ਤੇ ਅੱਜ ਭਾਵ ਐਤਵਾਰ ਨੂੰ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੌਰਾਨ ਪੱਛਮੀ ਬੰਗਾਲ 'ਚ ਇੱਕ ਵਾਰ ਫਿਰ ਹਿੰਸਾ ਹੋ ਸ਼ੁਰੂ ਹੋ ਗਈ ਹੈ। ਬੰਗਾਲ 'ਚ ਅੱਜ ਸਵੇਰੇਸਾਰ ਕਈ ਥਾਵਾਂ 'ਤੇ ਅੱਗ ਲਗਾਈ ਗਈ ਅਤੇ ਕਈ ਥਾਵਾਂ 'ਤੇ ਬੰਬ ਧਮਾਕੇ ਵੀ ਕੀਤੇ ਗਏ ਹਨ। ਹਿੰਸਾ ਵੱਧਦੀ ਦੇਖ ਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਇਲਾਕੇ 'ਚ ਆਰ. ਏ. ਐੱਫ. ਦੀ ਟੀਮ ਤਾਇਨਾਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਅਤੇ ਟੀ. ਐੱਮ. ਸੀ. ਦੋਵੇਂ ਪਾਰਟੀਆਂ ਹੀ ਇੱਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ ਕਿ ਕੁਝ ਬਾਹਰ ਤੋਂ ਲੋਕ ਆਏ ਹਨ, ਜਿਨ੍ਹਾਂ ਨੇ ਬੰਬ ਬਲਾਸਟ ਕੀਤਾ ਹੈ ਅਤੇ ਗੋਲੀਬਾਰੀ ਕੀਤੀ ਹੈ। ਇਸ ਤੋਂ ਬਾਅਦ ਗੱਡੀਆਂ 'ਚ ਵੀ ਅੱਗ ਲਗਾਈ ਗਈ ਹੈ।
ਦੱਸ ਦੇਈਏ ਕਿ ਅੱਜ ਲੋਕ ਸਭਾ ਦੇ ਆਖਰੀ ਪੜਾਅ ਭਾਵ ਸੱਤਵੇਂ ਪੜਾਅ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀਆਂ 9 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ।