ਪੱਛਮੀ ਬੰਗਾਲ ''ਚ TMC ਵਰਕਰ ਦੀ ਗੋਲੀ ਮਾਰ ਕੇ ਹੱਤਿਆ

Wednesday, Feb 05, 2020 - 11:51 AM (IST)

ਪੱਛਮੀ ਬੰਗਾਲ ''ਚ TMC ਵਰਕਰ ਦੀ ਗੋਲੀ ਮਾਰ ਕੇ ਹੱਤਿਆ

ਕੋਲਕਾਤਾ—ਪੱਛਮੀ ਬੰਗਾਲ ਦੇ ਵਰਧਮਾਨ 'ਚ ਮੰਗਲਵਾਰ ਨੂੰ ਟੀ.ਐੱਮ.ਸੀ. (ਸੱਤਾਧਾਰੀ ਤ੍ਰਿਣਾਮੂਲ ਕਾਂਗਰਸ) ਵਰਕਰ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।

PunjabKesari

ਵਰਕਰ ਦੀ ਹੱਤਿਆ ਤੋਂ ਬਾਅਦ ਟੀ.ਐੱਮ.ਸੀ ਨੇ ਭਾਜਪਾ 'ਤੇ ਇਸ ਘਟਨਾ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵਿਚਾਲੇ ਲਗਾਤਾਰ ਝੜਪਾਂ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਝੜਪਾਂ 'ਚ ਦੋਵਾਂ ਪਾਰਟੀਆਂ ਦੇ ਕਈ ਵਰਕਰਾਂ ਦੀ ਜਾਨ ਜਾ ਚੁੱਕੀ ਹੈ।


author

Iqbalkaur

Content Editor

Related News