ਪੱਛਮੀ ਬੰਗਾਲ ''ਚ ਝਾੜ-ਫੂਕ ਦੇ ਚੱਕਰ ''ਚ ਗਈ 2 ਬੱਚਿਆਂ ਦੀ ਜਾਨ

02/15/2020 5:11:36 PM

ਮਾਲਦਾ— ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ 'ਚ ਬੀਮਾਰੀ ਦੇ ਇਲਾਜ ਲਈ ਝਾੜ-ਫੂਕ ਦੇ ਨਾਂ 'ਤੇ ਅੱਤਿਆਚਾਰ ਹੋਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗਜੋਲੇ ਬਲਾਕ ਦੇ ਕੋਡੋਮਟੱਲੀ ਪਿੰਡ 'ਚ ਸ਼ੁੱਕਰਵਾਰ ਸ਼ਾਮ ਚਾਰ ਮੁੰਡਿਆਂ ਨੇ ਖੇਡ ਕੇ ਘਰ ਆਉਣ ਤੋਂ ਬਾਅਦ ਆਪਣੇ-ਆਪਣੇ ਮਾਤਾ-ਪਿਤਾ ਨੂੰ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ। ਸਾਰੇ ਮੁੰਡਿਆਂ ਦੇ ਮਾਤਾ-ਪਿਤਾ ਇਕੱਠੇ ਹੋਏ ਅਤੇ ਆਪਣੇ ਬੱਚਿਆਂ ਦੀ ਬੀਮਾਰੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਬੱਚਿਆਂ ਦੇ ਲਈ ਇਲਾਜ ਲਈ 2 ਤਾਂਤਰਿਕਾਂ ਨੂੰ ਬੁਲਾਇਆ।

ਤਾਂਤਰਿਕਾਂ ਨੇ ਲਗਭਗ 2 ਘੰਟੇ ਤੱਕ ਝਾੜ-ਫੂਕ ਦੇ ਨਾਂ 'ਤੇ ਬੱਚਿਆਂ 'ਤੇ ਅੱਤਿਆਚਾਰ ਕੀਤਾ, ਜਿਸ ਕਾਰਨ ਉਨ੍ਹਾਂ 'ਚੋਂ ਇਕ 7 ਸਾਲਾ ਬੱਚੇ ਦੀ ਹਾਲਤ ਬਹੁਤ ਵਿਗੜ ਗਈ। ਉਸ ਨੂੰ ਅਤੇ ਤਿੰਨ ਹੋਰ ਬੱਚਿਆਂ ਨੂੰ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਬਾਕੀ ਤਿੰਨ 'ਚੋਂ ਇਕ ਬੱਚੇ ਦੀ ਸ਼ੁੱਕਰਵਾਰ ਰਾਤ ਮੌਤ ਹੋ ਗਈ। ਸਥਾਨਕ ਲੋਕਾਂ ਨੇ ਬੱਚਿਆਂ ਦੀ ਮੌਤ ਤੋਂ ਬਾਅਦ ਪੁਲਸ ਬੁਲਾ ਲਈ ਪਰ ਦੋਵੇਂ ਤਾਂਤਰਿਕ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੌੜ ਗਏ। ਬਾਕੀ 2 ਬੱਚਿਆਂ ਨੂੰ ਵਿਸ਼ੇਸ਼ ਵਾਰਡ 'ਚ ਰੱਖਿਆ ਗਿਆ ਹੈ।


DIsha

Content Editor

Related News