ਪੱਛਮੀ ਬੰਗਾਲ ’ਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ, ਸ਼ੁਭੇਂਦੂ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ

Thursday, Jun 11, 2026 - 10:13 AM (IST)

ਪੱਛਮੀ ਬੰਗਾਲ ’ਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ, ਸ਼ੁਭੇਂਦੂ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ

ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਵਿਚ ਭਾਜਪਾ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਦੇ 10 ਦਿਨਾਂ ਬਾਅਦ ਨਵੇਂ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕੀਤੀ ਗਈ ਅਤੇ ਪੱਤਰਕਾਰ ਤੋਂ ਨੇਤਾ ਬਣੇ ਸਵਪਨ ਦਾਸਗੁਪਤਾ ਨੂੰ ਵਿੱਤ ਵਿਭਾਗ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਆਗੂਆਂ ਨੂੰ ਸਿੱਖਿਆ ਖੇਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਤਾਪਸ ਰਾਏ ਨੂੰ ਉਦਯੋਗ ਅਤੇ ਵਣਜ ਵਿਭਾਗ ਮਿਲਿਆ ਹੈ।

ਪੜ੍ਹੋ ਇਹ ਵੀ - ਤਾੜ-ਤਾੜ ਗੋਲੀਆਂ ਮਾਰ ਕਰ 'ਤਾ Gym Trainer ਦਾ ਕਤਲ, ਚੀਕਾਂ ਮਾਰਦੇ ਰਹਿ ਗਏ ਮੁੰਡੇ (ਵੀਡੀਓ)

ਇਸ ਦੌਰਾਨ ਰਾਜ ਸਭਾ ਦੇ ਮੈਂਬਰ ਰਹੇ ਦਾਸਗੁਪਤਾ ਨੂੰ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਮੁੱਖ ਮੰਤਰੀ ਸ਼ੁਭੇਂਦੂ ਨੇ ਕਾਨੂੰਨ ਅਤੇ ਨਿਆਇਕ ਮਾਮਲੇ, ਜ਼ਮੀਨ ਤੇ ਜ਼ਮੀਨ ਸੁਧਾਰ, ਬਿਜਲੀ, ਸੂਚਨਾ ਤੇ ਸੱਭਿਆਚਾਰਕ ਮਾਮਲੇ, ਸ਼ਰਨਾਰਥੀ ਰਾਹਤ ਤੇ ਮੁੜ ਵਸੇਬਾ, ਅਮਲਾ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਪਹਾੜੀ ਮਾਮਲਿਆਂ ਵਰਗੇ ਵਿਭਾਗਾਂ ਦੇ ਨਾਲ-ਨਾਲ ਮਹੱਤਵਪੂਰਨ ਗ੍ਰਹਿ ਵਿਭਾਗ ਵੀ ਆਪਣੇ ਕੋਲ ਰੱਖਿਆ ਹੈ। ਭਾਜਪਾ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ ਅਤੇ ਇਨ੍ਹਾਂ ਹਿੱਸਿਆਂ ਨੂੰ ਅਜਿਹੇ ਆਗੂਆਂ ਦੇ ਹੱਥਾਂ ਵਿਚ ਸੌਂਪਿਆ ਹੈ, ਜਿਨ੍ਹਾਂ ਦਾ ਆਰ. ਐੱਸ. ਐੱਸ. ਨਾਲ ਲੰਬਾ ਸਬੰਧ ਹੈ। 

ਪੜ੍ਹੋ ਇਹ ਵੀ - ਜੰਗ ਕਾਰਨ ਬੰਦ ਏਅਰਸਪੇਸ, ਕੁਵੈਤ ਨੇ ਕਈ ਉਡਾਣਾਂ ਕੀਤੀਆਂ ਡਾਇਵਰਟ

ਜਗਨਨਾਥ ਚੱਟੋਪਾਧਿਆਏ ਨੂੰ ਉੱਚ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਬੀਰਭੂਮ ਜ਼ਿਲ੍ਹੇ ਦੇ ਸੂਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਸਨ ਅਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉੱਤਰੀ ਬੰਗਾਲ ਦੇ ਨੇਤਾ ਦੀਪਕ ਬਰਮਨ ਨੂੰ ਸਕੂਲੀ ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਪੇਸ਼ੇ ਤੋਂ ਡਾਕਟਰ ਸ਼ਰਦਵਤ ਮੁਖਰਜੀ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ, ਜਦਕਿ ਸੀਨੀਅਰ ਭਾਜਪਾ ਆਗੂ ਦੂਧ ਕੁਮਾਰ ਮੰਡਲ ਨੂੰ ਖੇਤੀਬਾੜੀ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ - ਚੰਡੀਗੜ੍ਹ ਤੋਂ ਦਿੱਲੀ ਜਾ ਰਹੀ Air India ਦੀ Flight 'ਚ ਹਾਈ-ਵੋਲਟੇਜ ਡਰਾਮਾ: ਸਿਰਫਿਰੇ ਯਾਤਰੀ ਨੇ ਹਵਾ 'ਚ ਤੋੜੀ ਖਿੜਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News