ਸ਼ੇਅਰ ਬਾਜ਼ਾਰਾਂ ਨੂੰ ਆਪਣੇ ਸ਼ੇਅਰ ’ਚ ਖੁਦ ਕਾਰੋਬਾਰ ਦੀ ਇਜਾਜ਼ਤ ਦੇਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ : ਸੇਬੀ

Thursday, Oct 01, 2026 - 11:33 AM (IST)

ਸ਼ੇਅਰ ਬਾਜ਼ਾਰਾਂ ਨੂੰ ਆਪਣੇ ਸ਼ੇਅਰ ’ਚ ਖੁਦ ਕਾਰੋਬਾਰ ਦੀ ਇਜਾਜ਼ਤ ਦੇਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ : ਸੇਬੀ

ਮੁੰਬਈ - ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਐਂਡ ਐਕਸਚੇਂਜ ਬੋਰਡ (ਸੇਬੀ) ਸ਼ੇਅਰ ਬਾਜ਼ਾਰਾਂ ਨੂੰ ਆਪਣੇ ਸ਼ੇਅਰਾਂ ’ਚ ਖੁਦ ਕਾਰੋਬਾਰ ਕਰਨ ਦੀ ਇਜਾਜ਼ਤ ਦੇਣ ਦੀ ਕਿਸੇ ਤਜਵੀਜ਼ ’ਤੇ ਫਿਲਹਾਲ ਵਿਚਾਰ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ‘ਐਸੋਸੀਏਸ਼ਨ ਆਫ ਪੋਰਟਫੋਲੀਓ ਮੈਨੇਜਰਜ਼ ਇਨ ਇੰਡੀਆ’ ਦੇ ਸਾਲਾਨਾ ਸੰਮੇਲਨ-2026 ਤੋਂ ਵੱਖ ਬੁੱਧਵਾਰ ਨੂੰ ਕਿਹਾ,‘‘ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਜਾਂ ਜਦੋਂ ਵੀ ਹੋਵੇਗਾ, ਤੁਹਾਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ। ਇਸ ਲਈ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ।’’

ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ

ਸੇਬੀ ਚੇਅਰਮੈਨ ਤੋਂ ਇਸ ਸਬੰਧ ’ਚ ਇਕ ਸਵਾਲ ਪੁੱਛਿਆ ਗਿਆ ਸੀ। ਕੁਝ ਖਬਰਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਬਾਜ਼ਾਰ ਰੈਗੂਲੇਟਰੀ ਇਹ ਜਾਂਚਣ ਲਈ ਇਕ ਕਮੇਟੀ ਗਠਿਤ ਕਰਨ ’ਤੇ ਵਿਚਾਰ ਕਰ ਰਹੀ ਹੈ ਕਿ ਕੀ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਵਰਗੇ ਸ਼ੇਅਰ ਬਾਜ਼ਾਰਾਂ ਨੂੰ ਭਵਿੱਖ ’ਚ ਆਪਣੇ ਹੀ ਸ਼ੇਅਰਾਂ ’ਚ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :  ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ

ਬਾਂਡ ਸੂਚਕ ਅੰਕ ਅਤੇ ਵਾਅਦਾ-ਬਦਲ ਬਾਰੇ ਪਾਂਡੇ ਨੇ ਕਿਹਾ ਕਿ ਸੇਬੀ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹਨ। ਉਨ੍ਹਾਂ ਕਿਹਾ,‘‘ਹਾਂ, ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਕੁਝ ਖਰੜਾ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ ਅਤੇ ਟਿੱਪਣੀਆਂ ਮੰਗੀਆਂ ਹਨ। ਅਸੀਂ ਆਰ. ਬੀ. ਆਈ. ਨਾਲ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹਾਂ।’’

ਪਾਂਡੇ ਨੇ ਹਾਲਾਂਕਿ, ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਰੂਪ ਦੇਣ ਦੀ ਕੋਈ ਸਮਾਂ-ਹੱਦ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਲਈ ਆਰ. ਬੀ. ਆਈ. ਤੋਂ ਜਾਣਕਾਰੀ ਲੈਣੀ ਪਵੇਗੀ।

ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਇਹ ਵੀ ਪੜ੍ਹੋ : FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News