ਔਟਿਜ਼ਮ ਪੀੜਤ ਬੱਚਿਆਂ ਨੂੰ ਸਿੱਖਣ ''ਚ ਮਦਦ ਕਰਨ ਲਈ ਵਿਅਕਤੀ ਨੇ ਬਣਾਇਆ ਰੋਬੋਟ

Thursday, Sep 07, 2023 - 06:23 PM (IST)

ਔਟਿਜ਼ਮ ਪੀੜਤ ਬੱਚਿਆਂ ਨੂੰ ਸਿੱਖਣ ''ਚ ਮਦਦ ਕਰਨ ਲਈ ਵਿਅਕਤੀ ਨੇ ਬਣਾਇਆ ਰੋਬੋਟ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਰਹਿਣ ਵਾਲੇ 62 ਸਾਲਾ ਇਕ ਸੇਵਾਮੁਕਤ ਹਸਪਤਾਲ ਕਰਮੀ ਨੇ ਆਪਣੇ ਖਰਚੇ 'ਤੇ ਅਜਿਹਾ ਰੋਬੋਟ ਬਣਾਇਆ ਹੈ, ਜੋ ਔਟਿਜ਼ਮ ਨਾਲ ਪੀੜਤ ਬੱਚਿਆਂ ਨੂੰ ਸਿੱਖਣ 'ਚ ਮਦਦ ਕਰ ਸਕਦਾ ਹੈ। ਇਹ ਰੋਬੋਟ ਡੇਂਗੂ ਵਰਗੀਆਂ ਬੀਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਥੋਂ ਤੱਕ ਕਿ ਹੋਟਲ-ਰੈਸਟੋਰੈਂਟ 'ਚ ਵੇਟਰ ਵਜੋਂ ਵੀ ਕੰਮ ਕਰ ਸਕਦਾ ਹੈ। ਹਾਵੜਾ ਸ਼ਹਿਰ ਦੇ ਰਹਿਣ ਵਾਲੇ ਅਤਨੁ ਘੋਸ਼ ਨੇ ਦੱਸਿਆ ਕਿ ਉਨ੍ਹਾਂ ਨੇ ਰੋਬੋਟ ਨੂੰ ਡਿਜ਼ਾਈਨ ਕਰਨ ਦੀ ਕਲਾ ਆਪਣੇ ਪਿਤਾ ਨ੍ਰਿਪੇਂਦਰ ਨਾਥ ਘੋਸ਼ ਤੋਂ ਸਿੱਖੀ, ਜੋ ਕੋਲਕਾਤਾ ਯੂਨੀਵਰਸਿਟੀ ਦੇ ਫਿਜ਼ੀਓਲੋਜੀ ਵਿਭਾਗ 'ਚ ਬਤੌਰ ਖੋਜ ਉਪਕਰਣ ਡਿਜ਼ਾਈਨਰ ਵਜੋਂ ਕੰਮ ਕਰਦੇ ਸਨ। 

ਇਹ ਵੀ ਪੜ੍ਹੋ : ਬਿਸਤਰ ਤੋਂ ਡਿੱਗੀ 160 ਕਿਲੋ ਦੀ ਬੀਮਾਰ ਔਰਤ, ਪਰਿਵਾਰ ਕੋਲੋਂ ਚੁੱਕੀ ਨਹੀਂ ਗਈ ਤਾਂ ਮੰਗੀ ਫਾਇਰ ਵਿਭਾਗ ਦੀ ਮਦਦ

ਘੋਸ਼ ਨੇ 1979 'ਚ 18 ਸਾਲ ਦੀ ਉਮਰ 'ਚ ਆਪਣਾ ਪਹਿਲਾ ਰਿਮੋਟ ਕੰਟਰੋਲ ਰੋਬੋਟ ਡਿਜ਼ਾਈਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪ੍ਰਸ਼ੰਸਾ ਮਿਲੀ ਸੀ। ਘੋਸ਼ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਰੋਬੋਟ 'ਕ੍ਰਿਤੀ' ਨੂੰ ਬਣਾਇਆ ਸੀ, ਜਿਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਵਾਈ ਭਿਜਵਾਉਣ 'ਚ ਕੀਤਾ ਗਿਆ। ਉਨ੍ਹਾਂ ਕਿਹਾ,''ਮੈਂ 2023 'ਚ ਡਾਕਟਰਾਂ ਦੀ ਨਿਗਰਾਨੀ 'ਚ ਔਟਿਜ਼ਮ ਪੀੜਤ ਬੱਚਿਆਂ ਨੂੰ ਸ਼ਬਦ, ਰੰਗ ਅਤੇ ਆਕਾਰ ਸਿੱਖਣ 'ਚ ਮਦਦ ਕਰਨ ਲਈ 'ਬ੍ਰਾਵੋ' ਨਾਮੀ ਇਕ ਹੋਰ ਰੋਬੋਟ ਬਣਾਇਆ। ਇਹ ਆਪਣੇ ਡਿਸਪਲੇਅ ਦੇ ਮਾਧਿਅਮ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਬਾਰੇ ਜਾਗਰੂਕਤਾ ਵੀ ਪੈਦਾ ਕਰ ਸਕਦਾ ਹੈ ਅਤੇ ਵੇਟਰ ਵਜੋਂ ਵੀ ਕੰਮ ਕਰ ਸਕਦਾ ਹੈ।'' ਘੋਸ਼ ਨੇ ਦੱਸਿਆ ਕਿ ਉਨ੍ਹਾਂ ਨੇ ਦੋਵੇਂ ਰੋਬੋਟ ਆਪਣੇ ਖਰਚੇ 'ਤੇ ਬਣਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਜਾਂ ਉੱਦਮੀਆਂ ਤੋਂ ਵਿੱਤੀ ਮਦਦ ਮਿਲਦੀ ਹੈ ਤਾਂ ਉਹ ਲੋਕ ਕਲਿਆਣ ਲਈ ਅਜਿਹੇ ਹੋਰ ਰੋਬੋਟ ਬਣਾ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News