ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ''ਚ JMB ਦਾ ਅੱਤਵਾਦੀ ਗ੍ਰਿਫਤਾਰ

05/29/2020 1:41:47 PM

ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਇਕ ਟਿਕਾਣੇ ਤੋਂ ਸ਼ੁੱਕਰਵਾਰ ਤੜਕੇ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ (ਜੇ.ਐੱਮ.ਬੀ.) ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ 2018 'ਚ ਬੋਧ ਗਯਾ ਧਮਾਕਾ ਮਾਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਪੁਲਸ ਦੀ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਇਕਾਈ ਨੇ ਮੁਰਸ਼ਿਦਾਬਾਦ ਜ਼ਿਲ੍ਹਾ ਪੁਲਸ ਅਤੇ ਸੂਤੀ ਕਸਬੇ ਦੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਅਬਦੁੱਲ ਕਰੀਮ ਉਰਫ਼ ਬੋਰੋ ਕਰੀਮ ਨੂੰ ਗ੍ਰਿਫਤਾਰ ਕਰ ਲਿਆ। ਇਹ ਦੇਸ਼ ਦੇ ਜੇ.ਐੱਮ.ਬੀ. ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹੈ। ਅਧਿਕਾਰੀ ਨੇ ਦੱਸਿਆ,''ਇਸ ਨੇ ਬੰਗਲਾਦੇਸ਼ ਦੇ ਅੱਤਵਾਦੀਆਂ ਨੂੰ ਸ਼ਰਨ ਦਿੱਤੀ ਸੀ, ਜੋ ਸਿੱਧੇ ਤੌਰ 'ਤੇ ਬੋਧ ਗਯਾ ਧਮਾਕੇ 'ਚ ਸ਼ਾਮਲ ਸਨ। ਇਸ ਨੂੰ ਮੁਰਸ਼ਿਦਾਬਾਦ ਜ਼ਿਲੇ ਦੇ ਸੂਤੀ ਪੁਲਸ ਥਾਣਾ ਖੇਤਰ ਤੋਂ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ।''

ਐੱਸ.ਟੀ.ਐੱਫ. ਦੀ ਇਕਾਈ ਵਲੋਂ 2018 'ਚ ਮੁਰਸ਼ਿਦਾਬਾਦ ਸਥਿਤ ਦੋਸ਼ੀ ਦੇ ਘਰੋਂ ਵੱਡੀ ਮਾਤਰਾ 'ਚ ਵਿਸਫੋਟਕ ਪਦਾਰਥ ਅਤੇ 'ਜਿਹਾਦੀ' ਸਮੱਗਰੀ ਜ਼ਬਤ ਕੀਤੀ ਗਈ ਸੀ। ਹਾਲਾਂਕਿ ਉਦੋਂ ਕਰੀਮ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਸਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕਰੀਮ ਦਾ ਨਾਂ ਬੋਧ ਗਯਾ ਧਮਾਕੇ ਮਾਮਲੇ ਦੇ ਦੋਸ਼ ਪੱਤਰ 'ਚ ਸ਼ਾਮਲ ਨਹੀਂ ਕੀਤਾ ਸੀ ਪਰ ਕਾਫੀ ਸਮੇਂ ਤੋਂ ਉਹ ਜਾਂਚ ਦੇ ਦਾਇਰੇ 'ਚ ਸੀ। ਉਨ੍ਹਾਂ ਨੇ ਕਿਹਾ,''ਉਹ ਭਾਰਤ 'ਚ ਜੇ.ਐੱਮ.ਬੀ. ਦੇ ਸੀਨੀਅਰ ਤਿੰਨ ਵਾਂਟੇਡ ਮੈਂਬਰਾਂ 'ਚੋਂ ਇਕ ਹੈ। ਉਸ ਨੂੰ ਅੱਜ ਇਕ ਸਥਾਨਕ ਕੋਰਟ ਨੇ ਪੇਸ਼ ਕੀਤਾ ਜਾਵੇਗਾ ਅਤੇ ਉਸ ਨੂੰ ਪੁਲਸ ਹਿਰਾਸਤ 'ਚ ਰੱਖਣ ਦੀ ਮਨਜ਼ੂਰੀ ਲਈ ਜਾਵੇਗੀ।'' ਬਿਹਾਰ ਦੇ ਬੋਧ ਗਯਾ 'ਚ 19 ਜਨਵਰੀ 2018 ਨੂੰ ਤਿੱਬਤੀ ਰੂਹਾਨੀ ਨੇਤਾ ਦਲਾਈ ਲਾਮਾ ਦੇ ਮਹਾਬੋਧੀ ਮੰਦਰ 'ਚ ਉਪਦੇਸ਼ ਦੇਣ ਦੇ ਕੁਝ ਘੰਟੇ ਬਾਅਦ ਘੱਟ ਤੀਬਰਤਾ ਵਾਲਾ ਬੰਬ ਧਮਾਕਾ ਹੋਇਆ ਸੀ। ਇਸ ਸੰਬੰਧ 'ਚ ਐੱਨ.ਆਈ.ਏ. ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।


DIsha

Content Editor

Related News