ਪੱਛਮੀ ਬੰਗਾਲ ''ਚ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦੇ ਕਾਫ਼ਲੇ ''ਤੇ ਪਥਰਾਅ, ਦਿਖਾਏ ਗਏ ਕਾਲੇ ਝੰਡੇ

Thursday, Nov 12, 2020 - 06:03 PM (IST)

ਪੱਛਮੀ ਬੰਗਾਲ ''ਚ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦੇ ਕਾਫ਼ਲੇ ''ਤੇ ਪਥਰਾਅ, ਦਿਖਾਏ ਗਏ ਕਾਲੇ ਝੰਡੇ

ਕੋਲਕਾਤਾ- ਪੱਛਮੀ ਬੰਗਾਲ ਦੇ ਅਲੀਪੁਰਦਵਾਰ ਜ਼ਿਲ੍ਹੇ ਦੇ ਜਯਗਾਂਵ ਖੇਤਰ 'ਚ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦੇ ਕਾਫ਼ਲੇ 'ਤੇ ਪੱਥਰ ਸੁੱਟੇ ਗਏ ਅਤੇ ਕਾਲੇ ਝੰਡੇ ਦਿਖਾਏ ਗਏ। ਦਿਲੀਪ ਘੋਸ਼ ਇੱਥੇ ਪਾਰਟੀ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਆਏ ਸਨ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਗੋਰਖਾ ਜਨਮੁਕਤੀ ਮੋਰਚਾ (ਜੀ.ਜੇ.ਐੱਮ.) ਦੇ ਕਈ ਵਰਕਰਾਂ ਨੂੰ ਘੋਸ਼ ਵਿਰੁੱਧ ਨਾਅਰੇ ਲਗਾਉਂਦੇ ਹੋਏ ਦੇਖਿਆ ਗਿਆ, ਜੋ ਉਨ੍ਹਾਂ ਨੂੰ ਉੱਥੋਂ ਚੱਲੇ ਜਾਣ ਨੂੰ ਕਹਿ ਰਹੇ ਸਨ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਹਮਲੇ 'ਚ ਘੋਸ਼ ਦਾ ਵਾਹਨ ਨੁਕਸਾਨਿਆ ਗਿਆ। ਪੁਲਸ ਅਧਿਕਾਰੀਆਂ ਨੇ ਇਕ ਦਲ ਨੇ ਪ੍ਰਦਰਸ਼ਨਕਾਰੀਆਂ ਅਤੇ ਭਾਜਪਾ ਸਮਰਥਕਾਂ ਨੂੰ ਦੌੜਾਉਣ ਤੋਂ ਬਾਅਦ ਸਥਿਤੀ ਨੂੰ ਕੰਟਰੋਲ ਕੀਤਾ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਘੋਸ਼ ਨੇ ਕਿਹਾ,''ਤ੍ਰਿਣਮੂਲ ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀ ਦੁਖੀ ਹੋ ਰਹੇ ਹਨ, ਕਿਉਂਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਮਹਿਸੂਸ ਕਰ ਰਹੇ ਹਨ। ਹਾਲਾਂਕਿ ਇਸ ਤਰ੍ਹਾਂ ਦੀ ਰਣਨੀਤੀ ਕੰਮ ਨਹੀਂ ਕਰੇਗੀ। ਲੋਕ ਸਾਡੇ ਨਾਲ ਹਨ।'' ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਬੰਗਾਲ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਈ ਹੈ। ਉਨ੍ਹਾਂ ਨੇ ਕਿਹਾ,''ਅਜਿਹੇ ਹੱਥਕੰਡੇ ਨਹੀਂ ਚੱਲਣਗੇ, ਕਿਉਂਕਿ ਲੋਕ ਸਾਡੇ ਨਾਲ ਹਨ।'' ਉਨ੍ਹਾਂ ਨੇ ਕਿਹਾ,''ਚਾਹੇ 'ਤੇ ਚਰਚਾ ਸੈਸ਼ਨ ਤੋਂ ਬਾਅਦ ਅਸੀਂ ਇਕ ਹੋਰ ਪ੍ਰੋਗਰਾਮ ਲਈ ਜਾ ਰਹੇ ਸੀ, ਉਦੋਂ ਸਾਡੇ ਕਾਫ਼ਲੇ 'ਤੇ ਪਥਰਾਅ ਕੀਤਾ ਗਿਆ। ਕਾਲੇ ਝੰਡੇ ਦਿਖਾਏ ਗਏ।'' ਉਨ੍ਹਾਂ ਨੇ ਕਿਹਾ,''ਸੱਤਾਧਾਰੀ ਦਲ ਅਤੇ ਉਸ ਦੇ ਸਹਿਯੋਗੀਆਂ ਦੇ ਅਜਿਹੇ ਹਮਲੇ ਸਾਬਤ ਕਰਦੇ ਹਨ ਕਿ ਸੂਬੇ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨਸ਼ਟ ਹੋ ਗਈ ਹੈ। ਲੋਕਤੰਤਰ 'ਚ ਅਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਹਨ।''

ਇਹ ਵੀ ਪੜ੍ਹੋ : ਪਿਆਰ ਦੇ ਬਹਾਨੇ ਪ੍ਰੇਮੀ ਵਲੋਂ ਜਬਰ ਜ਼ਿਨਾਹ, ਫਿਰ ਤਸਵੀਰਾਂ ਵਾਇਰਲ ਕਰ ਦੋਸਤਾਂ ਤੋਂ ਕਰਾਇਆ ਗੈਂਗਰੇਪ


author

DIsha

Content Editor

Related News