ਪੱਛਮੀ ਬੰਗਾਲ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕਾ, 9 ਲੋਕਾਂ ਦੀ ਮੌਤ
Wednesday, May 17, 2023 - 11:09 AM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਇਗਰਾ ਵਿਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿਚ ਮੰਗਲਵਾਰ ਨੂੰ ਹੋਏ ਧਮਾਕੇ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਪੁਲਸ ਨੇ ਦਿੱਤੀ।ਧਮਾਕਾ ਇੰਨਾ ਜ਼ੋਰਦਾਰ ਸੀ ਕਿ ਜਿਸ ਮਕਾਨ ਵਿਚ ਇਹ ਫੈਕਟੀ ਚੱਲ ਰਹੀ ਸੀ, ਉਹ ਢਹਿ-ਢੇਰੀ ਹੋ ਗਿਆ। ਫ਼ਿਲਹਾਲ ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਮਚੀ ਭਾਜੜ, ਪੁਲਸ ਨੇ ਸਕੂਲ ਕਰਵਾਇਆ ਖਾਲੀ
ਓਧਰ ਸੂਬਾ ਸਰਕਾਰ ਦੇ ਨਿਰਦੇਸ਼ 'ਤੇ ਅਪਰਾਧ ਜਾਂਚ ਵਿਭਾਗ (ਸੀ. ਆਈ. ਡੀ.) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸੂਬਾ ਸਰਕਾਰ ਵਲੋਂ ਮਾਮਲਾ ਸੀ. ਆਈ. ਡੀ. ਨੂੰ ਸੌਂਪੇ ਜਾਣ ਮਗਰੋਂ ਕੋਲਕਾਤਾ ਤੋਂ ਅਪਰਾਧ ਜਾਂਚ ਵਿਭਾਗ ਸੀ. ਆਈ. ਡੀ. ਦੀ ਇਕ ਟੀਮ ਮੰਗਲਵਾਰ ਰਾਤ 9.45 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਨੂੰ ਲੈ ਕੇ ਨਵੇਂ ਨਿਯਮ, ਹੁਣ ਇਹ ਸ਼ਰਧਾਲੂ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ
ਪੁਲਸ ਮੁਤਾਬਕ ਇਹ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਸੀ। ਇਸ ਫੈਕਟਰੀ ਖ਼ਿਲਾਫ਼ ਪਹਿਲਾਂ ਵੀ 3 ਤੋਂ 4 ਮਾਮਲੇ ਦਰਜ ਹੋ ਚੁੱਕੇ ਹਨ। ਇਸ 'ਤੇ ਕਈ ਵਾਰ ਛਾਪੇਮਾਰੀ ਕੀਤੀ ਗਈ ਪਰ ਮੁਲਜ਼ਮ ਇਸ ਫੈਕਟਰੀ ਨੂੰ ਚਲਾਉਂਦਾ ਰਿਹਾ। ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ ਹੈ, ਜਿਸ ਦੀ ਪਛਾਣ ਕ੍ਰਿਸ਼ਨਾਪਾੜਾ ਬਾਗ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ