ਸੰਭਲ ਦੀ ਇਕ ਹੋਰ ਧਾਰਮਿਕ ਥਾਂ ਤੋਂ ਬਰਾਮਦ ਹੋਇਆ ਖੂਹ
Tuesday, Dec 24, 2024 - 12:57 PM (IST)
ਸੰਭਲ - ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੀ ਸ਼ਹਿਜ਼ਾਦੀ ਸਰਾਂ ’ਚ ਸਥਿਤ ਖੇਮ ਨਾਥ ਤੀਰਥ ’ਚ ਇਕ ਬੰਦ ਖੂਹ ਮਿਲਿਆ ਹੈ, ਜਿਸ ’ਚ ਸਾਫ਼ ਪਾਣੀ ਮੌਜੂਦ ਹੈ। ਇਸ ਮਾਮਲੇ ਦੇ ਸਬੰਧ ਵਿਚ ਸੰਭਲ ਦੀ ਐੱਸ. ਡੀ. ਐੱਮ. ਵੰਦਨਾ ਮਿਸ਼ਰਾ ਨੇ ਕਿਹਾ ਕਿ ਸਾਨੂੰ ਖੇਮਨਾਥ ਤੀਰਥ ’ਚ ਇਕ ਖੂਹ ਮਿਲਣ ਬਾਰੇ ਪਤਾ ਲੱਗਾ ਹੈ। ਉਕਤ ਤੀਰਥ ਅਸਥਾਨ ਦੇ ਲੋਕ ਇਸ ਖੂਹ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹਨ। ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਪਤਾਲ ਲੋਕ ਨਾਲ ਸੰਪਰਕ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਇਸ ਸਬੰਧ ਵਿਚ ਖੇਮ ਨਾਥ ਤੀਰਥ ਦੇ ਮਹੰਤ ਬਾਲ ਯੋਗੀ ਦੀਨਾਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਮੌਜੂਦ ਇਹ ਪੁਰਾਤਨ ਖੂਹ, ਜੋ ਕਈ ਸਾਲ ਪਹਿਲਾਂ ਢੱਕਿਆ ਗਿਆ ਸੀ, ਨੂੰ ਖੋਲ੍ਹ ਦਿੱਤਾ ਗਿਆ ਹੈ। ਉਸ ਵਿਚ ਕਰੀਬ 8 ਫੁੱਟ ਦੀ ਡੂੰਘਾਈ 'ਤੇ ਪਾਣੀ ਮਿਲਿਆ ਹੈ। ਇਸ ਪੁਰਾਤਨ ਖੂਹ ’ਚ ਸਾਫ ਪਾਣੀ ਮਿਲਣਾ ਸੱਚਮੁੱਚ ਹੀ ਰੱਬੀ ਵਰਦਾਨ ਹੈ। ਖੇਮ ਨਾਥ ਤੀਰਥ ਜਿਸ ਨੂੰ ਨੀਮਸਾਰ ਤੀਰਥ ਵਜੋਂ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਨਈ ਮਿਸ਼ਾਰਨਯ ਤੀਰਥ ਦਾ ਇਕ ਉਪ-ਤੀਰਥ ਹੈ।
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਦੱਸ ਦੇਈਏ ਕਿ ਸੀਤਾਪੁਰ ਜ਼ਿਲ੍ਹੇ ’ਚ ਸਥਿਤ ਇਹ ਤੀਰਥ ਭਾਰਤ ਦੇ 68 ਪ੍ਰਮੁੱਖ ਤੀਰਥ ਅਸਥਾਨਾਂ ’ਚੋਂ ਇੱਕ ਹੈ। ਇਸ ਤੋਂ ਇਲਾਵਾ ਦੀਨਾਨਾਥ ਨੇ ਦੱਸਿਆ ਕਿ ਬਾਬਾ ਖੇਮ ਨਾਥ ਦੀ ਸਮਾਧੀ ਖੇਮ ਨਾਥ ਤੀਰਥ ’ਚ ਹੈ। ਇਸ ਨੂੰ 24 ਕੋਸੀ ਪਰਿਕਰਮਾ ਦਾ ਪਹਿਲਾ ਠਹਿਰਾਆ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8