ਸ਼੍ਰੀਨਗਰ ਦੀ ਇਕ ਕਬਰਿਸਤਾਨ ਤੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ
Wednesday, Dec 17, 2025 - 12:27 AM (IST)
ਜੰਮੂ/ਸ਼੍ਰੀਨਗਰ, (ਅਰੁਣ)- ਸੁਰੱਖਿਆ ਫੋਰਸਾਂ ਨੇ ਮੰਗਲਵਾਰ ਸ਼੍ਰੀਨਗਰ ਦੇ ਨਾਟੀਪੋਰਾ ਖੇਤਰ ਦੀ ਕਬਰਿਸਤਾਨ ’ਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਪੁਲਸ ਦੀ ਇਕ ਟੀਮ ਨੇ ਫਾਰੈਂਸਿਕ ਮਾਹਿਰਾਂ ਤੇ ਇਕ ਕਾਰਜਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ ’ਚ ਕਬਰਿਸਤਾਨ ’ਚੋਂ ਉਕਤ ਸਾਮਾਨ ਬਰਾਮਦ ਕੀਤਾ। 2015 ’ਚ ਸ਼੍ਰੀਨਗਰ ਦੇ ਬੇਮੀਨਾ ਪੁਲਸ ਸਟੇਸ਼ਨ ’ਚ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਦੀ ਧਾਰਾ 13 ਅਧੀਨ ਦਰਜ ਇਕ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਇਹ ਤਲਾਸ਼ੀ ਲਈ ਗਈ ਸੀ।
ਅਧਿਕਾਰੀਆਂ ਅਨੁਸਾਰ ਖੋਜ ਟੀਮ ਨੇ ਇਕ ਚੀਨੀ ਹੈਂਡ ਗ੍ਰਨੇਡ, 20 ਪੋਸਟਰ, 100 ਗ੍ਰਾਮ ਬਾਰੂਦ ਤੇ ਏ. ਕੇ. -47 ਰਾਈਫਲ ਦੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
