ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
Wednesday, Dec 10, 2025 - 04:52 PM (IST)
ਵੈੱਬ ਡੈਸਕ- ਪੁਰਾਣੇ ਸਮੇਂ 'ਚ ਘਰ-ਘਰ 'ਚ ਖੂਹ ਹੁੰਦੇ ਸਨ, ਜੋ ਪੀਣ ਦੇ ਪਾਣੀ ਅਤੇ ਘਰੇਲੂ ਕੰਮਾਂ ਲਈ ਮੁੱਖ ਸਰੋਤ ਮੰਨੇ ਜਾਂਦੇ ਸਨ। ਭਾਵੇਂ ਸਮਾਂ ਬਦਲ ਗਿਆ ਹੈ ਅਤੇ ਟੂਟੀਆਂ–ਟੈਂਕੀਆਂ ਨੇ ਇਹ ਥਾਂ ਲੈ ਲਈ ਹੈ, ਪਰ ਅੱਜ ਵੀ ਪਿੰਡਾਂ 'ਚ ਕਈ ਥਾਵਾਂ ’ਤੇ ਗੋਲਾਕਾਰ ਖੂਹ ਦੇਖਣ ਨੂੰ ਮਿਲ ਜਾਂਦੇ ਹਨ। ਕਦੇ ਧਿਆਨ ਕੀਤਾ ਕਿ ਖੂਹ ਹਮੇਸ਼ਾ ਗੋਲ ਹੀ ਕਿਉਂ ਹੁੰਦਾ ਹੈ? ਇਸ ਦਾ ਵਿਗਿਆਨਕ ਕਾਰਣ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
ਗੋਲ ਖੂਨ ਦਾ ਵਿਗਿਆਨਕ ਸਿਰਾ
ਵਿਗਿਆਨ ਅਨੁਸਾਰ, ਖੂਹ ਨੂੰ ਗੋਲ ਬਣਾਇਆ ਜਾਂਦਾ ਹੈ ਤਾਂ ਜੋ ਪਾਣੀ ਦਾ ਦਬਾਅ ਹਰ ਪਾਸੇ ਇਕੋ ਜਿਹਾ ਵੰਡਿਆ ਰਹੇ। ਜੇ ਖੂਹ ਚੌਰਸ ਜਾਂ ਤਿਕੋਣਾ ਹੋਵੇ, ਤਾਂ ਪਾਣੀ ਦਾ ਸਾਰਾ ਦਬਾਅ ਕੋਨਿਆਂ ’ਤੇ ਆ ਕੇ ਟਿਕ ਜਾਂਦਾ ਹੈ, ਜਿਸ ਨਾਲ ਉਹ ਹਿੱਸੇ ਕਮਜ਼ੋਰ ਪੈ ਸਕਦੇ ਹਨ ਅਤੇ ਖੂਹ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ।
ਮਜ਼ਬੂਤੀ ਅਤੇ ਟਿਕਾਊਪਣ
ਗੋਲਾਕਾਰ ਖੂਹ 'ਚ ਕੋਈ ਕੋਨਾ ਨਹੀਂ ਹੁੰਦਾ, ਇਸ ਲਈ ਦਬਾਅ ਹਰ ਪਾਸੇ ਇਕੋ ਜਿਹੇ ਤੌਰ ’ਤੇ ਫੈਲਦਾ ਹੈ। ਇਸ ਨਾਲ ਖੂਹ ਦੀਆਂ ਕੰਧਾਂ ਮਜ਼ਬੂਤ ਰਹਿੰਦੀਆਂ ਹਨ ਅਤੇ ਖੂਹ ਲੰਮੇ ਸਮੇਂ ਤੱਕ ਸੁਰੱਖਿਅਤ ਬਣਿਆ ਰਹਿੰਦਾ ਹੈ। ਇਸੇ ਕਰਕੇ ਗੋਲ ਖੂਹ ਬਣਾਉਣਾ ਜ਼ਿਆਦਾ ਵਧੀਆ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
ਰੋਜ਼ਾਨਾ ਜੀਵਨ 'ਚ ਵੀ ਗੋਲ ਡਿਜ਼ਾਈਨ
ਸਿਰਫ਼ ਖੂਹ ਹੀ ਨਹੀਂ, ਸਾਡੀਆਂ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ — ਜਿਵੇਂ ਕਟੋਰੇ, ਪਲੇਟਾਂ, ਬਾਲਟੀਆਂ — ਵੀ ਗੋਲ ਹੁੰਦੀਆਂ ਹਨ। ਇਹ ਸਾਰਾ ਡਿਜ਼ਾਈਨ ਇਸ ਲਈ ਹੁੰਦਾ ਹੈ ਕਿਉਂਕਿ ਗੋਲ ਆਕਾਰ 'ਚ ਦਬਾਅ ਸਮਾਨ ਤੌਰ ’ਤੇ ਵੰਡਦਾ ਹੈ ਅਤੇ ਇਹ ਚੀਜ਼ਾਂ ਮਜ਼ਬੂਤ ਰਹਿੰਦੀਆਂ ਹਨ।
ਖੁਦਾਈ ਵੀ ਆਸਾਨ
ਡ੍ਰਿਲਿੰਗ ਰਾਹੀਂ ਗੋਲਾਕਾਰ ਖੁਦਾਈ ਸਭ ਤੋਂ ਆਸਾਨ ਹੁੰਦੀ ਹੈ। ਇਸ ਕਰਕੇ ਖੂਹ ਨੂੰ ਗੋਲ ਬਣਾਉਣਾ ਨਾ ਸਿਰਫ਼ ਮਜ਼ਬੂਤੀ ਦੇ ਮਾਮਲੇ 'ਚ ਬਿਹਤਰ ਹੈ, ਸਗੋਂ ਖੁਦਾਈ ਅਤੇ ਬਣਤਰ ਵੀ ਸੁਖਾਲੀ ਬਣਦੀ ਹੈ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਸਰਵੇ, ਰਿਪੋਰਟ ਪੜ੍ਹ ਖੜ੍ਹੇ ਹੋ ਜਾਣਗੇ ਰੌਂਗਟੇ
