ਗਣਪਤੀ ਬੱਪਾ ਦੇ ਸਵਾਗਤ ਦੇ ਨਾਲ ਖ਼ੂਨਦਾਨ ਵੀ, ਦੋ ਸਾਲ ਬਾਅਦ ਦਿੱਸਿਆ ਅਜਿਹਾ ਨਜ਼ਾਰਾ
Monday, Aug 22, 2022 - 12:58 PM (IST)
ਸੂਰਤ- ਗਣੇਸ਼ ਉਤਸਵ ਸ਼ੁਰੂ ਹੋਣ ’ਚ 8 ਦਿਨ ਬਚੇ ਹਨ, ਅਜਿਹੇ ’ਚ ਲੋਕਾਂ ’ਚ ਦੁੱਗਣਾ ਉਤਸ਼ਾਹ ਹੈ। ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਘਰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਗਣਪਤੀ ਬੱਪਾ ਦੀਆਂ ਮੂਰਤੀਆਂ ਲਿਆਉਂਦੇ ਇਨ੍ਹਾਂ ਸ਼ਰਧਾਲੂਆਂ ਦਾ ਸੈਲਾਬ ਗੁਜਰਾਤ ਦੇ ਸੂਰਤ ਦਾ ਹੈ। ਦਰਅਸਲ ਐਤਵਾਰ ਨੂੰ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਪੂਜਾ ਸਥਾਨ ’ਤੇ ਲੈ ਕੇ ਜਾਣ ਲਈ ਵੱਡੀ ਭੀੜ ਉਮੜ ਪਈ।
ਲੋਕ ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਤੋਂ ਉਤਸਵ ਨਹੀਂ ਮਨਾ ਸਕੇ ਸਨ, ਇਸ ਲਈ ਇਸ ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਖ਼ਾਸ ਗੱਲ ਇਹ ਵੀ ਹੈ ਕਿ ਇਸ ਵਾਰ ਖ਼ੂਨਦਾਨ ਯਾਨੀ ਕਿ ਬਲੱਡ ਡੋਨੇਸ਼ਨ ਆਨ ਵ੍ਹੀਕਲ ਦੀ ਪਹਿਲ ਵੀ ਕੀਤੀ ਗਈ। ਲੋਕਾਂ ਦੀ ਵੱਡੀ ਭੀੜ ਨਾਲ ਬਲੱਡ ਡੋਨੇਸ਼ਨ ਵੈਨ ਵੀ ਚੱਲ ਰਹੀ ਸੀ, ਤਾਂਕਿ ਇਸ ’ਚ ਸ਼ਾਮਲ ਲੋਕ ਖ਼ੂਨਦਾਨ ਕਰ ਸਕਣ।