ਤਰਾਜੂ ਦੇਖ ਬੋਲੀ ਪ੍ਰਿਯੰਕਾ- ਕੀ ਮੈਂ ਇਕ ਕੁਇੰਟਲ ਤੋਂ ਵਧ ਦੀ ਲੱਗਦੀ ਹਾਂ?

03/28/2019 6:02:12 PM

ਅਮੇਠੀ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਬੁੱਧਵਾਰ ਦੇਰ ਸ਼ਾਮ ਅਮੇਠੀ ਪੁੱਜੀ। ਉੱਥੇ ਕੁਝ ਵਰਕਰ ਲੱਡੂਆਂ ਦੇ ਭਾਰ ਦੇ ਬਰਾਬਰ ਭਾਰ ਤੋਲਣ ਲਈ ਵੱਡਾ ਤਰਾਜੂ ਲੈ ਕੇ ਪਹੁੰਚ ਗਏ। ਇੱਥੇ ਸਾਰਿਆਂ ਨੇ ਪ੍ਰਿਯੰਕਾ ਤੋਂ ਮੰਗ ਕਰਦੇ ਹੋਏ ਕਿਹਾ,''ਤੁਸੀਂ ਇਸ ਤਰਾਜੂ 'ਤੇ ਬੈਠ ਜਾਓ ਤਾਂ ਕਿ ਤੁਹਾਡੇ ਭਾਰ ਦੇ ਬਰਾਬਰ ਲੱਡੂ ਤੋਲ ਕੇ ਸਾਰਿਆਂ 'ਚ ਵੰਡ ਦੇਈਏ।'' ਇਸ 'ਤੇ ਪ੍ਰਿਯੰਕਾ ਗਾਂਧੀ ਨੇ ਤਰਾਜੂ ਨੂੰ ਦੇਖ ਕੇ ਹੱਸਦੇ ਹੋਏ ਕਿਹਾ,''ਕੀ ਮੈਂ ਇਕ ਕੁਇੰਟਲ ਤੋਂ ਵਧ ਦੀ ਲੱਗਦੀ ਹਾਂ।'' ਹਾਲਾਂਕਿ ਪ੍ਰਿਯੰਕਾ ਨੇ ਬਾਅਦ 'ਚ ਤਰਾਜੂ 'ਤੇ ਬੈਠਣ ਤੋਂ ਮਨ੍ਹਾ ਕਰ ਦਿੱਤਾ ਅਤੇ ਉੱਥੋਂ ਦੇ ਸਥਾਨਕ ਕਾਂਗਰਸ ਨੇਤਾ ਨੂੰ ਬੈਠਾ ਦਿੱਤਾ।

ਦੱਸਣਯੋਗ ਹੈ ਕਿ ਕਾਂਗਰਸ ਪ੍ਰਿਯੰਕਾ ਗਾਂਧੀ ਵਡੇਰਾ ਨੇ ਬੁੱਧਵਾਰ ਨੂੰ ਅਮੇਠੀ ਦੇ ਗੌਰੀਗੰਜ 'ਚ ਪਾਰਟੀ ਦੇ ਵਰਕਰਾਂ ਤੋਂ ਨਾ ਸਿਰਫ ਉਨ੍ਹਾਂ ਦਾ ਹਾਲਚਾਲ ਪੁੱਛਿਆ ਸਗੋਂ ਉਨ੍ਹਾਂ ਦੀਆਂ ਚੋਣਾਵੀ ਤਿਆਰੀਆਂ ਬਾਰੇ ਵੀ ਪੁੱਛਿਆ। ਇੰਨਾ ਹੀ ਨਹੀਂ, ਪ੍ਰਿਯੰਕਾ ਨੇ ਸਾਲ 2022 ਵੱਲ ਇਸ਼ਾਰਾ ਕਰਦੇ ਹੋਏ ਵਰਕਰਾਂ ਤੋਂ ਸਵਾਲ ਕੀਤਾ ਕਿ 2022 'ਚ ਯੂ.ਪੀ. ਵਿਧਾਨ ਸਭਾ ਚੋਣਾਂ ਲਈ ਤਿਆਰੀ ਕਿਵੇਂ ਚੱਲ ਰਹੀ ਹੈ।


DIsha

Content Editor

Related News