ਦਿੱਲੀ ’ਚ ਹੁਣ ਖ਼ਤਮ ਨਹੀਂ ਹੋਵੇਗਾ ਵੀਕੇਂਡ ਕਰਫਿਊ, LG ਨੇ ਠੁਕਰਾਇਆ CM ਕੇਜਰੀਵਾਲ ਦਾ ਪ੍ਰਸਤਾਵ
Friday, Jan 21, 2022 - 03:03 PM (IST)
ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਸੂਬੇ ’ਚ ਵੀਕੇਂਡ ਕਰਫਿਊ ਹਟਾਉਣ ਦਾ ਪ੍ਰਸਤਾਵ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਠੁਕਰਾ ਦਿੱਤਾ ਹੈ। ਐੱਲ ਜੀ ਬੈਜਲ ਦਾ ਕਹਿਣਾ ਹੈ ਕਿ ਹੁਣੇ ਹੀ ਸਾਨੂੰ ਰੁੱਕਣਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਕੇਸਾਂ ਦੀ ਰਫਤਾਰ ਜਦੋਂ ਤੱਕ ਕੰਟਰੋਲ ਨਹੀਂ ਹੋ ਜਾਂਦੀ, ਉਦੋਂ ਤੱਕ ਪਾਬੰਦੀਆਂ ਨੂੰ ਜਾਰੀ ਰੱਖਣਾ ਠੀਕ ਰਹੇਗਾ।
ਦੱਸ ਦਈਏ ਅੱਜ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਰਾਜ ’ਚ ਵੀਕੇਂਡ ਕਰਫਿਊ ਹਟਾਉਣ ਲਈ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਪ੍ਰਸਤਾਵ ਭੇਜਿਆ ਸੀ। ਸੀ.ਐੱਮ ਕੇਜਰੀਵਾਲ ਨੇ ਬਾਜਾਰਾਂ ’ਚ ਦੁਕਾਨ ਖੋਲ੍ਹਣ ਲਈ ਲਾਗੂ ਆਡ-ਈਵਨ ਸਿਸਟਮ ਨੂੰ ਹਟਾਉਣ ਲਈ ਕਿਹਾ ਅਤੇ ਇਸ ਦੇ ਨਾਲ ਹੀ 50 ਫੀਸਦੀ ਸਮਰੱਥਾ ਨਾਲ ਪ੍ਰਾਈਵੇਟ ਦਫਤਰ ਖੋਲ੍ਹਣ ਦੀ ਗੱਲ ਸਾਹਮਣੇ ਆਈ ਹੈ। ਕੋਰੋਨਾ ਦੇ ਘੱਟਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ ਲਗਾਇਆ ਗਿਆ ਵੀਕੇਂਡ ਕਰਫਿਊ ਸ਼ੁੱਕਰਵਾਰ ਰਾਤੀ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਹੈ। ਜੇਕਰ ਲੈਫਟੀਨੈਂਟ ਗਵਰਨਰ ਦਿੱਲੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹਨ ਤਾਂ ਇਸ ਕਰਫਿਊ ਨੂੰ ਖਤਮ ਕਰ ਦਿੱਤਾ ਜਾਵੇਗਾ।