ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹੋਟਲ ਉਦਯੋਗ ਲਈ ਸਹਾਰਾ ਬਣੇ ''ਵਿਆਹ ਸਮਾਗਮ''

08/08/2020 5:34:58 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੋਰੋਨਾ ਦਰਮਿਆਨ ਹੀ ਹੌਲੀ-ਹੌਲੀ ਸਭ ਕੁਝ ਅਨਲਾਨ ਹੋ ਰਿਹਾ ਹੈ। ਹੋਟਲ ਖੁੱਲ੍ਹਣ ਨਾਲ ਹੋਟਲ ਵਪਾਰੀਆਂ ਨੂੰ ਥੋੜ੍ਹਾ ਹੌਂਸਲਾ ਹੋਇਆ ਹੈ, ਕਿਉਂਕਿ ਹੋਟਲ ਉਦਯੋਗ ਲਈ ਵਿਆਹ-ਸ਼ਾਦੀਆਂ ਦੇ ਆਯੋਜਨਾਂ ਤੋਂ ਕਮਾਈ ਵੱਡਾ ਸਹਾਰਾ ਮਿਲ ਰਿਹਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਿਆਹਾਂ ਦਾ ਆਯੋਜਨ ਦੇਸ਼ ਦੇ ਵੱਡੇ ਹੋਟਲਾਂ ਅਤੇ ਲਗਜ਼ਰੀ ਹੋਟਲਾਂ ਲਈ ਉਮੀਦ ਦੀ ਕਿਰਨ ਬਣੇ ਹਨ, ਹੋਟਲਾਂ ਦੀ ਕਮਾਈ ਵਧੀ ਹੈ। ਇੰਨਾ ਹੀ ਨਹੀਂ ਇਸ ਸਾਲ ਦੇ ਨਵੰਬਰ ਮਹੀਨੇ ਸ਼ੁਰੂ ਹੋਣ ਵਾਲੇ ਆਗਾਮੀ ਵਿਆਹ ਦੇ ਸੀਜ਼ਨ ਵਿਚ ਹੋਟਲ ਉਦਯੋਗ ਦੀ ਕਮਾਈ ਵੱਧਣ ਦੀ ਉਮੀਦ ਵਧੀ ਹੈ। ਵਿਆਹਾਂ ਲਈ ਸ਼ੁੱਭ ਮਹੂਰਤ ਨਾ ਹੋਣ, ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਦੇ ਬਾਵਜੂਦ ਵੱਡੇ ਹੋਟਲਾਂ ਨੇ ਗੁਰੂਗ੍ਰਾਮ, ਨੋਇਡਾ, ਜੈਪੁਰ, ਬੈਂਗਲੁਰੂ, ਕੋਚੀ, ਕੋਲਕਾਤਾ ਅਤੇ ਅਹਿਮਦਬਾਦ ਵਰਗੇ ਬਜ਼ਾਰਾਂ ਵਿਚ ਵਿਆਹਾਂ ਦੀ ਬੁਕਿੰਗ 'ਚ ਤੇਜ਼ੀ ਦਰਜ ਕੀਤੀ ਹੈ।  

ਮੈਰੀਅਟ ਇੰਟਰਨੈਸ਼ਨਲ ਵਿਚ ਸੇਲਸ ਐਂਡ ਡਿਸਟ੍ਰੀਬਿਊਸ਼ਨ ਦੇ ਸੀਨੀਅਰ ਏਰੀਆ ਡਾਇਰੈਕਟਰ ਪਾਰੂਲ ਠਾਕੁਰ ਨੇ ਕਿਹਾ ਕਿ ਵਿਆਹ ਅਤੇ ਵਿਆਹ ਨਾਲ ਜੁੜੇ ਪ੍ਰੋਗਰਾਮ ਹੋਟਲ ਉਦਯੋਗ ਨੂੰ ਪੱਟੜੀ 'ਤੇ ਲਿਆਉਣ ਵਿਚ ਸਭ ਤੋਂ ਜ਼ਿਆਦਾ ਮਦਦ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ 'ਚ ਸਾਡੀ ਕੁੱਲ ਬੁਕਿੰਗ 'ਚ ਇਨ੍ਹਾਂ ਆਯੋਜਨਾਂ ਦਾ ਲੱਗਭਗ 70 ਫੀਸਦੀ ਯੋਗਦਾਨ ਹੈ। ਤਾਲਾਬੰਦੀ ਵਿਚ ਹੌਲੀ-ਹੌਲੀ ਛੋਟ ਮਿਲਣ ਨਾਲ ਵਿਆਹ-ਸ਼ਾਦੀਆਂ ਦੀ ਬੁਕਿੰਗ 'ਚ ਭਾਰੀ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ।

ਇੰਡੀਅਨ ਹੋਟਲਜ਼ ਕੰਪਨੀ ਨੇ ਕਿਹਾ ਕਿ ਜੂਨ ਅਤੇ ਜੁਲਾਈ ਵਿਚ ਤਾਜ ਬੰਗਾਲ ਕੋਲਕਾਤਾ, ਤਾਜ ਵੈਸਟ ਐਂਡ ਬੈਂਗਲੁਰੂ, ਤਾਜ ਲਖਨਊ, ਤਾਜ ਲੇਕ ਪੈਲੇਸ ਵਰਗੇ ਹੋਟਲਾਂ ਵਿਚ ਵੱਡੀ ਗਿਣਤੀ ਵਿਚ ਵਿਆਹਾਂ ਦਾ ਆਯੋਜਨ ਕੀਤਾ ਗਿਆ। ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ। ਅਜਿਹੇ ਵਿਚ ਲੋਕ ਵਿਆਹ-ਸ਼ਾਦੀ ਵਰਗੇ ਆਯੋਜਨ ਵੀ ਕਰ ਰਹੇ ਹਨ। ਇਕ ਉਦਯੋਗ ਕਾਰਜਕਾਰੀ ਨੇ ਕਿਹਾ ਕਿ ਗੁਰੂਗ੍ਰਾਮ 'ਚ ਵੱਡੇ ਹੋਟਲਾਂ ਨੇ ਇਕੱਲੇ ਜੂਨ ਦੇ ਆਖਰੀ ਹਫ਼ਤੇ ਵਿਚ ਲੱਗਭਗ 60 ਵਿਆਹਾਂ ਦੀ ਮੇਜ਼ਬਾਨੀ ਕੀਤੀ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਆਹ ਸਮਾਰੋਹ ਵਿਚ 50 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਹੈ।


Tanu

Content Editor

Related News