ਪਹਿਲਾਂ ਪਿਆਰ ''ਚ ਫਸਾਇਆ, ਫਿਰ ਵਿਆਹ ਦੀ ਜਿੱਦ ਕਰਨ ਲੱਗੀ ਤਾਂ ਕਤਲ ਕਰ ਚੰਬਲ ਨਦੀ ''ਚ ਸੁੱਟਿਆ (ਤਸਵੀਰਾਂ)

07/23/2016 10:00:45 AM

ਗਵਾਲੀਅਰ— ਇੱਥੇ ਇਕ ਟਰੱਕ ਨੇ ਇਕ ਨਾਬਾਲਗ ਲੜਕੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਚੰਬਲ ਨਦੀ ''ਚ ਸੁੱਟ ਦਿੱਤੀ। ਮਾਧੌਗੰਜ ''ਚ ਰਹਿਣ ਵਾਲੀ 17 ਸਾਲਾ ਲੜਕੀ ਦੀ ਮਾਂ ਛੋਟਾ ਜਿਹਾ ਢਾਬਾ ਚਲਾਉਂਦੀ ਹੈ। 3 ਮਈ ਨੂੰ ਉਸ ਦੀ ਨਾਬਾਲਗ ਬੇਟੀ ਗਾਇਬ ਹੋ ਗਈ ਸੀ। ਉਸ ਨੇ ਮਾਧੌਗੰਜ ਥਾਣੇ ''ਚ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ ਅਤੇ ਡੰਪਰ ਚਾਲਕ ਗਿਰਾਜ ਬਘੇਲ ''ਤੇ ਸ਼ੱਕ ਜ਼ਾਹਰ ਕੀਤਾ ਸੀ। ਪੁਲਸ ਨੇ ਅਗਵਾ ਹੋਣ ਦਾ ਮਾਮਲਾ ਦਰਜ ਕਰ ਕੇ 2 ਵਾਰ ਗਿਰਾਜ ਨੂੰ ਰਾਊਂਡਅੱਪ ਕਰ ਕੇ ਪੁੱਛ-ਗਿੱਛ ਵੀ ਕੀਤੀ ਸੀ ਪਰ ਉਸ ਨੇ ਕੁਝ ਨਹੀਂ ਦੱਸਿਆ। ਲਾਪਤਾ ਲੜਕੀ ਦੇ ਪਰਿਵਾਰ ਵਾਲੇ ਹੁਣ ਵੀ ਗਿਰਾਜ ''ਤੇ ਸ਼ੱਕ ਜ਼ਾਹਰ ਕਰ ਰਹੇ ਸਨ। ਇਸ ਵਾਰ ਮਾਧੌਗੰਜ ਪੁਲਸ ਥਾਣੇ ਦੇ ਟੀ.ਆਈ. ਵਿਨੇ ਸ਼ਰਮਾ ਨੇ ਖੁਦ ਗਿਰਾਜ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਹ ਟੁੱਟ ਗਿਆ ਅਤੇ ਨਾਬਾਲਗ ਨੂੰ ਵਰਗਲਾ ਕੇ ਲਿਜਾਉਣ ਅਤੇ ਗਲਾ ਘੁੱਟ ਕੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਦੋਸ਼ੀ ਗਿਰਾਜ ਨੇ ਦੱਸਿਆ ਕਿ ਮਾਰਨ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਡੰਪਰ ''ਚ ਲੁਕਾਇਆ ਅਤੇ ਉੱਤਰ ਪ੍ਰਦੇਸ਼ ਦੇ ਇਟਾਵਾ ਕੋਲ ਚੰਬਲ ਨਦੀ ''ਚ ਸੁੱਟ ਦਿੱਤਾ। ਗਿਰਾਜ ਦੀ ਨਿਸ਼ਾਨਦੇਹੀ ''ਤੇ ਪੁਲਸ ਨੇ ਵੀਰਵਾਰ ਨੂੰ ਲੜਕੀ ਦੇ ਕੱਪੜੇ ਚੰਬਲ ਨਦੀ ਕੋਲ ਪੁੱਲ ਹੇਠੋਂ ਬਰਾਮਦ ਕਰ ਲਏ। 
ਗਿਰਾਜ ਗਿਰਵਾਈ ਤੋਂ ਇਟਾਵਾ ਲਈ ਗਿੱਟੀ ਦਾ ਡੰਪਰ ਲੈ ਕੇ ਜਾਂਦਾ ਸੀ। ਮ੍ਰਿਤਕ ਲੜਕੀ ਦੀ ਮਾਂ ਗਿਰਵਾਈ ''ਤੇ ਛੋਟਾ ਜਿਹਾ ਢਾਬਾ ਚਲਾਉਂਦੀ ਸੀ। ਲੜਕੀ ਵੀ ਢਾਬੇ ''ਤੇ ਉਸ ਦਾ ਹੱਥ ਵੰਡਾਉਂਦੀ ਸੀ। ਗਿਰਾਜ ਉਸ ਦੇ ਢਾਬੇ ''ਤੇ ਖਾਣਾ ਖਾਣ ਲਈ ਰੁਕਦਾ ਸੀ। ਇਸ ਦੌਰਾਨ ਉਸ ਨੇ ਲੜਕੀ ਨਾਲ ਜਾਣ-ਪਛਾਣ ਵਧਾ ਲਈ। ਗਿਰਾਜ ਨੇ ਉਸ ਨੂੰ ਪਿਆਰ ਦੇ ਜਾਲ ''ਚ ਫਸਾ ਲਿਆ ਅਤੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ। ਇਸ ਤੋਂ ਬਾਅਦ ਲੜਕੀ ਨੇ ਗਿਰਾਜ ਨਾਲ ਵਿਆਹ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਪਰ ਗਿਰਾਜ ਪਹਿਲਾਂ ਤੋਂ ਵਿਆਹਿਆ ਸੀ। ਲੜਕੀ ਤੋਂ ਪਿੱਛਾ ਛੁਡਾਉਣ ਲਈ ਗਿਰਾਜ ਨੇ ਵਰਗਲਾ ਨੇ ਉਸ ਨੂੰ ਅਗਵਾ ਕਰ ਲਿਆ। ਆਪਣੇ ਰੁਕਣ ਦੇ ਠਿਕਾਣੇ ''ਤੇ ਲਿਜਾ ਕੇ ਗਿਰਾਜ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।


Disha

News Editor

Related News