ਵੈਡਿੰਗ ਪਲਾਨਰ ਨੇ ਮੱਧਮ ਵਰਗ ਦੇ ਲੋਕਾਂ ਲਈ ਡਿਜ਼ਾਇਨ ਕੀਤੀ 'ਰਾਇਲਸ ਵੈਡਿੰਗ ਕਾਰ'
Tuesday, Jul 03, 2018 - 06:14 PM (IST)
ਨਵੀਂ ਦਿੱਲੀ— ਮੱਧਮ ਵਰਗ ਦੇ ਜੋੜਿਆਂ ਨੂੰ ਆਪਣੇ ਵਿਆਹ ਦੇ ਦਿਨ ਪ੍ਰਿੰਸ ਦੀ ਤਰ੍ਹਾਂ ਮਹਿਸੂਸ ਕਰਵਾਉਣ ਲਈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਵੈਡਿੰਗ ਪਲਾਨਰ ਨੇ ਇਕ ਸ਼ਾਹੀ ਕਾਰ ਬਣਾਈ ਹੈ। ਵੈਡਿੰਗ ਪਲਾਨਰ ਦਾ ਨਾਮ ਹਾਮਿਦ ਖਾਨ ਜਿਨ੍ਹਾਂ ਨੇ ਇਹ ਕਾਰ ਬਣਾਈ ਹੈ। ਹਾਮਿਦ ਖਾਨ ਨੇ ਕਾਰ ਦਾ ਨਾਮ 'ਰਾਇਲਸ ਵੈਡਿੰਗ' ਕਾਰ ਦਿੱਤਾ ਹੈ।
Bhopal: Hamid Khan, a wedding planner has remodeled a car - originally a Rolls Royce - naming it 'Royals Wedding Car', says 'I have not decided the charges for this yet but I want even the middle class couples to feel like royals.' #MadhyaPradesh pic.twitter.com/OXaxWIuvP4
— ANI (@ANI) July 3, 2018
ਹਾਮਿਦ ਖਾਨ ਨੇ ਕਿਹਾ ਕਿ ਮੈਂ ਅਜੇ ਤੱਕ ਇਸ ਦੇ ਲਈ ਕਿਰਾਇਆ ਲੈਣ ਦਾ ਫੈਸਲਾ ਨਹੀਂ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੱਧਮ ਵਰਗ ਦੇ ਜੋੜਿਆਂ ਨੂੰ ਵਿਆਹ 'ਚ ਪ੍ਰਿੰਸ ਦੀ ਤਰ੍ਹਾਂ ਮਹਿਸੂਸ ਕਰਵਾਉਣ ਚਾਹੁੰਦਾ ਹਾਂ। ਭਾਰਤ 'ਚ ਵਿਆਹ ਲਈ ਮੱਧਮ ਵਰਗ ਦੇ ਲੋਕ ਘੱਟ ਮਹਿੰਗੀ ਗੱਡੀਆਂ ਦੀ ਵਰਤੋਂ ਕਰਦੇ ਹਨ।
