ਖਾਣੇ ਦੇ ਚੱਕਰ ’ਚ ਰੋਕ ਦਿੱਤਾ ਵਿਆਹ, ਲਾੜੀ ਪਹੁੰਚੀ ਥਾਣੇ
Wednesday, Feb 05, 2025 - 01:00 AM (IST)
ਸੂਰਤ- ਗੁਜਰਾਤ ਦੇ ਸੂਰਤ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖਾਣੇ ’ਚ ਕਮੀ ਦੀ ਵਜ੍ਹਾ ਕਾਰਨ ਵਿਆਹ ਦੀ ਰਸਮ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਲਾੜੀ ਪੁਲਸ ਕੋਲ ਪਹੁੰਚੀ ਅਤੇ ਥਾਣੇ ’ਚ ਪੁਲਸ ਨੇ ਵਿਆਹ ਦੀ ਰਸਮ ਪੂਰੀ ਕਰਵਾਈ।
ਪੁਲਸ ਦੇ ਡਿਪਟੀ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਸੂਰਤ ਦੇ ਵਰਾਛਾ ਇਲਾਕੇ ਦਾ ਹੈ, ਜਿੱਥੇ ਐਤਵਾਰ ਨੂੰ ਲਕਸ਼ਮੀ ਹਾਲ ’ਚ ਅੰਜਲੀ ਕੁਮਾਰੀ ਅਤੇ ਰਾਹੁਲ ਪ੍ਰਮੋਦ ਮਹਤੋ ਨਾਂ ਦੇ ਜੋੜੇ ਦੇ ਵਿਆਹ ਦਾ ਸਮਾਗਮ ਚਲ ਰਿਹਾ ਸੀ। ਲਾੜਾ-ਲਾੜੀ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਹੁਣ ਪੰਚਾਇਤੀ ਜ਼ਮੀਨ ’ਤੇ ਮਿਲੇਗਾ ਮਾਲਿਕਾਨਾ ਹੱਕ, ਆੜ੍ਹਤੀਆਂ ਨੂੰ ਵੀ ਵੱਡੀ ਰਾਹਤ
ਲਾੜਾ-ਲਾੜੀ ਨੇ ਵਿਆਹ ਦੀਆਂ ਲੱਗਭਗ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਸਨ। ਉਦੋਂ ਲਾੜੇ ਦੇ ਪਰਿਵਾਰ ਨੇ ਬਾਰਾਤੀਆਂ ਅਤੇ ਮਹਿਮਾਨਾਂ ਨੂੰ ਪਰੋਸੇ ਜਾ ਰਹੇ ਖਾਣੇ ’ਚ ਕਮੀ ਕਾਰਨ ਵਿਆਹ ਦੀਆਂ ਚੱਲ ਰਹੀਆਂ ਰਸਮਾਂ ਨੂੰ ਅਚਾਨਕ ਰੋਕ ਦਿੱਤਾ। ਪੁਲਸ ਨੇ ਅੱਗੇ ਦੱਸਿਆ ਕਿ ਸਿਰਫ ਵਰਮਾਲਾ ਦੀ ਰਸਮ ਬਾਕੀ ਰਹਿ ਗਈ ਸੀ। ਲਾੜੀ ਪੁਲਸ ਕੋਲ ਪਹੁੰਚੀ ਅਤੇ ਥਾਣੇ ’ਚ ਹੀ ਵਿਆਹ ਦੀ ਬਾਕੀ ਰਸਮ ਪੂਰੀ ਕੀਤੀ ਗਈ।
ਇਹ ਵੀ ਪੜ੍ਹੋ- 250 ਕਰੋੜ Gmail ਅਕਾਊਂਟਸ ਖਤਰੇ 'ਚ, Google ਨੇ ਜਾਰੀ ਕੀਤੀ ਚਿਤਾਵਨੀ