ਤਾਮਿਲਨਾਡੂ ਦੇ ਇਕ ਪਿੰਡ ’ਚ ਹੈ ਲੋਕਾਂ ਦੇ ਜੁੱਤੀ ਪਾਉਣ ’ਤੇ ਰੋਕ, ਉਲੰਘਣਾ ਕਰਨ ਵਾਲਿਆਂ ਨੂੰ ਮਿਲਦੀ ਹੈ ਸਜ਼ਾ
Tuesday, Aug 23, 2022 - 11:05 AM (IST)
ਤਾਮਿਲਨਾਡੂ- ਕੀ ਤੁਸੀਂ ਬਿਨਾਂ ਜੁੱਤੀ ਜਾਂ ਚੱਪਲ ਦੇ ਸਾਰਾ ਦਿਨ ਇਧਰ-ਉੱਧਰ ਘੁੰਮ ਸਕਦੇ ਹੋ। ਯਕੀਨਨ ਤੁਹਾਡਾ ਜਵਾਬ ਨਾ ਵਿਚ ਹੀ ਹੋਵੇਗਾ, ਪਰ ਇਕ ਪਿੰਡ ਅਜਿਹਾ ਹੈ ਕਿ ਜਿਥੇ ਇਕ ਵਿਅਕਤੀ ਹੀ ਨਹੀਂ ਸਗੋਂ ਪੂਰੇ ਦਾ ਪੂਰਾ ਪਿੰਡ ਬਿਨਾਂ ਜੁੱਤੀ ਦੇ ਰਹਿੰਦਾ ਹੈ। ਇਸ ਪਿੰਡ ਦੇ ਲੋਕ ਜੁੱਤੀ ਪਾਉਣ ਦੀ ਗਲਤੀ ਨਹੀਂ ਕਰਦੇ। ਦਰਅਸਲ, ਤਮਿਲਨਾਡੁ ਦੇ ਮਦੁਰਾਈ ਤੋਂ 20 ਕਿਲੋਮੀਟਰ ਦੂਰ ਇਕ ਅਜਿਹਾ ਪਿੰਡ ਹੈ ਜਿਥੇ ਲੋਕਾਂ ਨੂੰ ਜੁੱਤੀ ਪਾਉਣੀ ਮਨਾ ਹੈ। ਪਿੰਡ ਦਾ ਨਾਂ ਹੈ ਕਲਿਮਾਯਨ।
ਇਹ ਵੀ ਪੜ੍ਹੋ : ਕਾਸ਼ੀ ਵਰਗਾ ਬਣੇਗਾ ਵਰਿੰਦਾਵਨ ’ਚ ਬਾਂਕੇ ਬਿਹਾਰੀ ਮੰਦਰ ਦਾ ਕਾਰੀਡੋਰ, 60-70 ਹਜ਼ਾਰ ਸ਼ਰਧਾਲੂ ਆ ਸਕਣਗੇ
ਇਸ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਆਪਣੇ ਪੈਰ ਵਿਚ ਜੁੱਤੀ ਜਾਂ ਚੱਪਲ ਨਹੀਂ ਪਾਈ। ਇਥੋਂ ਤੱਕ ਕਿ ਇਸ ਪਿੰਡ ਦੇ ਲੋਕ ਬੱਚਿਆਂ ਨੂੰ ਵੀ ਇਸ ਨੂੰ ਪਾਉਣ ਤੋਂ ਮਨਾ ਕਰਦੇ ਹਨ। ਜੇਕਰ ਕੋਈ ਗਲਤੀ ਨਾਲ ਵੀ ਜੁੱਤੀ ਪਾ ਲਵੇ ਤਾਂ ਉਸਨੂੰ ਸਖਤ ਸਜ਼ਾ ਸੁਣਾਈ ਜਾਂਦੀ ਹੈ। ਜੁੱਤੀ ਪਾਉਣ ਦੇ ਪਿੱਛੇ ਲੋਕਾਂ ਦਾ ਆਪਣਾ ਤਰਕ ਹੈ। ਇਸ ਪਿੰਡ ਦੇ ਲੋਕ ਅਪਾਚਛੀ ਨਾਂ ਦੇ ਦੇਵਤਾ ਨੂੰ ਸਦੀਆਂ ਤੋਂ ਮੰਨਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਪਾਚਛੀ ਨਾਂ ਦੇ ਦੇਵਤਾ ਹੀ ਉਨ੍ਹਾਂ ਦੀ ਰੱਖਿਆ ਕਰਦੇ ਹਨ। ਆਪਣੇ ਇਸੇ ਦੇਵਤਾ ਪ੍ਰਤੀ ਆਸਥਾ ਦਿਖਾਉਣ ਲਈ ਪਿੰਡ ਦੀ ਸਰਹੱਦ ਦੇ ਅੰਦਰ ਜੁੱਤੀ ਪਾਉਣਾ ਮਨਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ