ਮਹਾਰਾਸ਼ਟਰ ’ਚ ਕਿਸ਼ਤੀ ’ਚੋਂ ਮਿਲੀਆਂ 3 ਏ. ਕੇ.-47 ਰਾਈਫਲਾਂ ਅਤੇ ਕਾਰਤੂਸ

08/19/2022 10:35:24 AM

ਮੁੰਬਈ (ਵਾਰਤਾ)- ਮਹਾਰਾਸ਼ਟਰ ਦੇ ਰਾਏਗੜ੍ਹ ਤੱਟ ’ਤੇ ਵੀਰਵਾਰ ਨੂੰ ਇਕ ਸ਼ੱਕੀ ਕਿਸ਼ਤੀ ਪਾਈ ਗਈ, ਜਿਸ ’ਚ 3 ਏ. ਕੇ.-47 ਰਾਈਫਲਾਂ ਅਤੇ ਕਾਰਤੂਸ ਰੱਖੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹਾਲਾਂਕਿ, ਇਸ ਨਾਲ ਸੁਰੱਖਿਆ ਸਬੰਧੀ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਮੁਤਾਬਕ ਇਸ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ’ਚ ਓਮਾਨ ਤੱਟ ਦੇ ਨੇੜਿਓਂ ਬਚਾਇਆ ਗਿਆ ਸੀ। ਤੱਟ ਰੱਖਿਅਕ ਦੇ ਅਧਿਕਾਰੀਆਂ ਮੁਤਾਬਕ ਸਮੁੰਦਰੀ ਹਵਾ ਕਾਰਨ ਕਿਸ਼ਤੀ ਰਾਏਗੜ੍ਹ ਤੱਟ ਦੇ ਨੇੜੇ ਆ ਗਈ। ਕਿਸ਼ਤੀ ’ਚ ਚਾਲਕ ਦਲ ਦਾ ਕੋਈ ਮੈਂਬਰ ਨਹੀਂ ਸੀ। ਤੱਟ ਰੱਖਿਅਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਬ੍ਰਿਟੇਨ ’ਚ ਰਜਿਸਟਰਡ ਕਿਸ਼ਤੀ ਹੈ, ਜੋ ਓਮਾਨ ਤੋਂ ਯੂਰਪ ਜਾ ਰਹੀ ਸੀ।

PunjabKesari

ਇਹ ਵੀ ਪੜ੍ਹੋ : ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ’ਤੇ ਰੋਕ ਨਹੀਂ : ਦਿੱਲੀ ਹਾਈ ਕੋਰਟ

ਕਿਸ਼ਤੀ ਤੋਂ ਇਕ ਐਮਰਜੈਂਸੀ ਕਾਲ ਪ੍ਰਾਪਤ ਹੋਈ ਸੀ ਅਤੇ 26 ਜੂਨ ਨੂੰ ਮਸਕਟ ਦੇ ਆਸਪਾਸ ਇਸ ’ਚ ਸਵਾਰ ਲੋਕਾਂ ਨੂੰ ਬਚਾ ਲਿਆ ਗਿਆ ਸੀ। ਅਧਿਕਾਰੀਆਂ ਮੁਤਾਬਕ, ਹਥਿਆਰ ਵੇਚਣ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕਿਸ਼ਤੀ ’ਚ ਮਿਲੇ ਹਥਿਆਰਾਂ ਦੀ ਗਿਣਤੀ ਵੇਚਣ ਵਾਲਿਆਂ ਦੀ ਸੂਚੀ ਤੋਂ ਗਾਇਬ ਹੋਏ ਹਥਿਆਰਾਂ ਨਾਲ ਮੇਲ ਖਾਂਦੀ ਹੈ। ਕਿਉਂਕਿ ਕਿਸ਼ਤੀ ਦੀ ਗਤੀ ਹੌਲੀ ਹੁੰਦੀ ਹੈ, ਇਸ ਲਈ ਉਸ ਨੂੰ ਛੋਟੇ ਹਥਿਆਰ ਲਿਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ’ਤੇ ਸਵਾਰ ਲੋਕਾਂ ਨੇ ਕਿਸ਼ਤੀ ਨੂੰ ਜਦੋਂ ਛੱਡਿਆ ਸੀ, ਉਦੋਂ ਉਹ ਆਪਣੇ ਨਾਲ ਹਥਿਆਰ ਲੈ ਕੇ ਨਹੀਂ ਗਏ ਸਨ। ਕਿਸ਼ਤੀ ਦੀ ਮਾਲਕੀ ਇਕ ਆਸਟ੍ਰੇਲੀਆਈ ਔਰਤ ਦੀ ਹੈ।

PunjabKesari

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News