ਮਣੀਪੁਰ ’ਚ ਉਖਾੜੇ ਗਏ ਬਿਜਲੀ ਦੇ ਖੰਭਿਆਂ ਅਤੇ ਪਾਈਪਾਂ ਤੋਂ ਹਥਿਆਰ ਬਣਾਏ ਗਏ

07/17/2023 2:27:59 PM

ਸੁਗਨੂ (ਮਣੀਪੁਰ), (ਭਾਸ਼ਾ)- ਮਣੀਪੁਰ ’ਚ ਪੁਲਸ ਅਸਲਾਖਾਨੇ ਤੋਂ ਲੁੱਟੇ ਗਏ ਹਥਿਆਰ ਬਰਾਮਦ ਕਰਨ ਲਈ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਉਸ ਦੌਰਾਨ ਜ਼ਬਤ ਕੀਤੇ ਗਏ ਹਥਿਆਰਾਂ ’ਚ ਇਕ ਵੱਡਾ ਹਿੱਸਾ ਅਜਿਹੇ ਹਥਿਆਰਾਂ ਦਾ ਸੀ, ਜਿਨ੍ਹਾਂ ਨੂੰ ਉਖਾੜੇ ਗਏ ਬਿਜਲੀ ਦੇ ਖੰਭਿਆਂ ਜਾਂ ਗੈਲਵਨਾਇਡ ਲੋਹੇ (ਜੀ. ਆਈ.) ਦੀਆਂ ਪਾਈਪਾਂ ਤੋਂ ਬਣਾਇਆ ਗਿਆ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਹਥਿਆਰਾਂ ਤੋਂ ਇਲਾਵਾ, ਝੜਪ ’ਚ ਸ਼ਾਮਲ ਪਹਾੜੀ ਇਲਾਕਿਆਂ ਦੇ ਗਰੁੱਪਾਂ ਦੇ ਹਥਿਆਰਾਂ ’ਚ ਏ. ਕੇ. ਰਾਈਫਲ ਅਤੇ ਇੰਸਾਸ ਰਾਈਫਲ ਵਰਗੇ ਹੋਰ ਨਿਯਮਿਤ ਹਥਿਆਰ ਵੀ ਹਨ। ਦੱਖਣ ਮਣੀਪੁਰ ਦੇ ਕਾਕਚਿੰਗ ਜ਼ਿਲੇ ’ਚ ਸਥਿਤ ਇਸ ਸ਼ਹਿਰ ਦੇ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਪਹਾੜੀ ਭਾਈਚਾਰੇ ਦੇ ਲੋਕ ਰਵਇਤੀ ਰੂਪ ’ਚ ਸ਼ਿਕਾਰੀ ਹੁੰਦੇ ਹਨ ਅਤੇ ਉਨ੍ਹਾਂ ’ਚ ਘਾਤਕ ਹਥਿਆਰ ਬਣਾਉਣ ਦੀ ਸਮਰੱਥਾ ਹੁੰਦੀ ਹੈ। ਹਾਲ ਹੀ ’ਚ, ਇੱਥੋਂ ਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਨਾਲ-ਨਾਲ ਗੁਆਂਢੀ ਚੁਰਾਚਾਂਦਪੁਰ ਜ਼ਿਲੇ ’ਚ ਵੀ ਕੁਝ ਬਿਜਲੀ ਦੇ ਖੰਭੇ ਗਾਇਬ ਮਿਲੇ ਸਨ, ਜਦੋਂ ਕਿ ਪਾਣੀ ਦੀਆਂ ਪਾਈਪਾਂ ਉਖੜੀਆਂ ਹੋਈਆਂ ਵੇਖੀਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਇਸ ਦਾ ਲੋੜੀਂਦਾ ਸੰਕੇਤ ਹਨ ਕਿ ਇਨ੍ਹਾਂ ਦੀ ਵਰਤੋਂ ਹਥਿਆਰ ਬਣਾਉਣ ’ਚ ਕੀਤੀ ਗਈ, ਜਿਨ੍ਹਾਂ ਦੀ ਵਰਤੋਂ ਝੜਪ ਦੌਰਾਨ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਭਾਈਚਾਰਾ ਰਵਇਤੀ ਰੂਪ ’ਚ ਤਲਵਾਰ, ਭਾਲੇ ਅਤੇ ਤੀਰ-ਕਮਾਨ ਦੀ ਵਰਤੋਂ ਕਰਦਾ ਸੀ।


Rakesh

Content Editor

Related News