ਨਾਕਾ ਲਾ ਦੇਵਾਂਗੇ, ਨਹੀਂ ਆਉਣ ਦੇਵਾਂਗੇ ਸੱਤਾ ’ਚ : CM ਜੈਰਾਮ

Thursday, Oct 27, 2022 - 10:21 AM (IST)

ਨਾਕਾ ਲਾ ਦੇਵਾਂਗੇ, ਨਹੀਂ ਆਉਣ ਦੇਵਾਂਗੇ ਸੱਤਾ ’ਚ : CM ਜੈਰਾਮ

ਮੰਡੀ (ਅਮਨ/ਖਿਆਲੀਰਾਮ)– ਕਾਂਗਰਸੀ ਨੇਤਾਵਾਂ ਦਾ ਨਾ ਤਾਂ ਬੋਲੀ ’ਤੇ ਕਾਬੂ ਹੈ ਨਾ ਸੰਜਮ ਹੈ। ਜੋ ਹੜਬੜੀ ਉਹ ਮੰਚਾਂ ਤੋਂ ਵਿਖਾ ਰਹੇ ਹਨ, ਉਸ ਦਾ ਜਵਾਬ ਜਨਤਾ ਉਨ੍ਹਾਂ ਨੂੰ ਦੇਵੇਗੀ। ਇਹ ਗੱਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬਲਹ ਵਿਧਾਨ ਸਭਾ ਹਲਕੇ ਦੀ ਕੋਠੀ ਪੰਚਾਇਤ ’ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ। ਜੈਰਾਮ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੀਆਂ ਗਾਰੰਟੀਆਂ ਦੀ ਪੇਸ਼ਕਸ਼ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਇਸ ਵਾਰ ਸੂਬੇ ’ਚ ਕਾਂਗਰਸ ਨੂੰ ਨਾਕਾ ਲਾ ਕੇ ਆਉਣ ਹੀ ਨਹੀਂ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਲੋਕ ਕਹਿੰਦੇ ਹਨ ਕਿ ਅਟਲ ਟਨਲ ਉਨ੍ਹਾਂ ਦੀ ਦੇਣ ਹੈ ਪਰ ਜਨਤਾ ਇਹ ਸੱਚ ਜਾਣਦੀ ਹੈ ਕਿ ਇਸ ਟਨਲ ਦੀ ਨੀਂਹ ਕਿਸ ਨੇ ਰੱਖੀ ਅਤੇ ਕਿਸ ਨੇ ਇਸ ਦਾ ਕੰਮ ਪੂਰਾ ਕੀਤਾ। ਚੋਣਾਂ ਵੇਲੇ ਸਿਰਫ ਲੋਕਾਂ ਨੂੰ ਵਰਗਲਾਉਣ ਲਈ ਕਾਂਗਰਸ ਪਾਰਟੀ ਇਸ ਤਰ੍ਹਾਂ ਦੀ ਗੱਲ ਕਹਿ ਰਹੀ ਹੈ। ਚੋਣਾਂ ’ਚ ਜਾਣ ਲਈ ਉਸ ਕੋਲ ਕੋਈ ਮੁੱਦਾ ਨਹੀਂ।

ਦਹਾਕਿਆਂ ਤਕ ਰਾਜ ਕਰਨ ਵਾਲੀ ਕਾਂਗਰਸ ’ਚ ਟਿਕਟਾਂ ਵਿਕੀਆਂ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ’ਚ ਟਿਕਟਾਂ ਵਿਕੀਆਂ ਹਨ। ਇਹ ਮੈਂ ਨਹੀਂ ਸਗੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਉਨ੍ਹਾਂ ਦੇ ਨੇਤਾ ਕਹਿ ਰਹੇ ਹਨ। ਇਹ ਹਾਲਤ ਉਸ ਕਾਂਗਰਸ ਦੀ ਹੋ ਗਈ ਹੈ, ਜਿਸ ਦੀਆਂ ਦਹਾਕਿਆਂ ਤਕ ਦੇਸ਼ ਤੇ ਪ੍ਰਦੇਸ਼ ’ਚ ਸਰਕਾਰਾਂ ਰਹੀਆਂ ਹਨ।


author

Tanu

Content Editor

Related News